CWG 2022: ਬੱਤਰਾ-ਸਾਥੀਆਨ ਅਤੇ ਸ਼ਰਤ-ਸ਼੍ਰੀਜਾ ਦੀ ਜੋੜੀ ਕੁਆਰਟਰ ਫਾਈਨਲ ''ਚ

Friday, Aug 05, 2022 - 04:21 PM (IST)

CWG 2022: ਬੱਤਰਾ-ਸਾਥੀਆਨ ਅਤੇ ਸ਼ਰਤ-ਸ਼੍ਰੀਜਾ ਦੀ ਜੋੜੀ ਕੁਆਰਟਰ ਫਾਈਨਲ ''ਚ

ਬਰਮਿੰਘਮ (ਏਜੰਸੀ)- ਭਾਰਤ ਦੀ ਮਨਿਕਾ ਬੱਤਰਾ ਅਤੇ ਸਾਥੀਆਨ ਗਿਆਨਸ਼ੇਖਰਨ ਅਤੇ ਅਚੰਤਾ ਸ਼ਰਤ ਕਮਲ ਅਤੇ ਅਕੂਜਾ ਸ਼੍ਰੀਜਾ ਦੀਆਂ ਜੋੜੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਬੱਤਰਾ ਅਤੇ ਸਾਥੀਆਨ ਦੀ ਜੋੜੀ ਨੇ ਨਾਈਜੀਰੀਆ ਦੇ ਓਲਾਜਿਦੇ ਓਮੋਟੋਯੋ ਅਤੇ ਅਜੋਕ ਓਜੋਮੂ ਨੂੰ 11-7, 11-6, 11-7 ਨਾਲ ਹਰਾਇਆ।

ਇਹ ਵੀ ਪੜ੍ਹੋ: CWG 2022: ਪਹਿਲਵਾਨ ਬਜਰੰਗ ਪੂਨੀਆ ਨੇ ਕੁਆਰਟਰ ਫਾਈਨਲ ਲਈ ਕੀਤਾ ਕੁਆਲੀਫਾਈ

ਪਹਿਲੇ ਕੁਆਰਟਰ ਫਾਈਨਲ ਵਿੱਚ ਇਹ ਜੋੜੀ ਮਲੇਸ਼ੀਆ ਦੇ ਜਾਵੇਨ ਚੋਂਗ ਅਤੇ ਕੈਰੇਨ ਲਿਨ ਨਾਲ ਭਿੜੇਗੀ। ਦੂਜੇ ਪਾਸੇ ਸ਼ਰਤ ਅਤੇ ਅਕੁਲਾ ਦੀ ਜੋੜੀ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਮਲੇਸ਼ੀਆ ਦੇ ਲਿਓਨ ਚੀ ਫੇਂਗ ਅਤੇ ਹੋ ਯਿੰਗ ਨੂੰ 5-11, 11-2, 11-6, 11-5 ਨਾਲ ਹਰਾਇਆ। ਸ਼ਰਤ ਅਤੇ ਅਕੁਲਾ ਦੂਜੇ ਕੁਆਰਟਰ ਫਾਈਨਲ ਵਿੱਚ ਲੀਅਮ ਪਿਚਫੋਰਡ ਅਤੇ ਟਿਨ-ਤਿਨ ਹੋ ਦੀ ਸਥਾਨਕ ਜੋੜੀ ਨਾਲ ਭਿੜਨਗੇ।

ਇਹ ਵੀ ਪੜ੍ਹੋ: ਪੈਰਾ ਪਾਵਰਲਿਫਟਿੰਗ 'ਚ ਸੁਧੀਰ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ


author

cherry

Content Editor

Related News