ਏਸ਼ਲੇ ਬਾਰਟੀ ਸਿਨਸਿਨਾਟੀ ਓਪਨ ਦੇ ਸੈਮੀਫਾਈਨਲ ''ਚ, ਓਸਾਕਾ ''ਰਿਟਾਇਰਡ ਹਰਟ''
Saturday, Aug 17, 2019 - 03:34 PM (IST)

ਸਪੋਰਸਟ ਡੈਸਕ— ਏਸ਼ਲੇ ਬਾਰਟੀ ਡਬਲਿਊ. ਟੀ. ਏ. ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਕੇ ਰੈਂਕਿੰਗ 'ਚ ਟਾਪ 'ਤੇ ਆਉਣ ਦੇ ਕਰੀਬ ਪਹੁੰਚ ਗਈ ਜਦ ਕਿ ਮੌਜੂਦਾ ਨੰਬਰ ਇਕ ਖਿਡਾਰੀ ਨਾਓਮੀ ਓਸਾਕਾ ਗੋਡੇ ਦੀ ਸੱਟ ਕਾਰਨ ਰਟਾਇਰ ਹੋ ਗਈ। ਆਸਟਰੇਲੀਆ ਦੀ ਟਾਪ ਦਰਜੇ ਦੀ ਏਸ਼ਲੇ ਦੂਜੇ ਦਿਨ ਵਾਪਸੀ ਕਰਦੀ ਹੋਈ ਮਾਰਿਆ ਸਕਾਰੀ ਨੂੰ 5-7,6-2,6-0 ਨਾਲ ਹਾਰ ਦਿੱਤੀ। ਹੁਣ ਉਹ ਫਾਈਨਲ 'ਚ ਜਗ੍ਹਾ ਬਣਾਉਣ ਲਈ ਰੂਸ ਦੀ ਖ਼ੁਰਾਂਟ ਸਵੇਤਲਾਨਾ ਕੁਜਨੇਤਸੋਵਾ ਨਾਲ ਭਿੜੇਗੀ ਜਿਨ੍ਹਾਂ ਨੇ ਤੀਜੇ ਦਰਜੇ ਦੀ ਕੈਰੋਲਿਨ ਪਲਿਸਕੋਵਾ ਨੂੰ 3-6,7-6,6-3 ਨਾਲ ਹਾਰ ਦਿੱਤੀ। ਉਥੇ ਹੀ ਓਸਾਕਾ ਦੀ ਅਮਰੀਕੀ ਓਪਨ ਲਈ ਤਿਆਰੀਆਂ ਚੰਗੀ ਨਹੀਂ ਚੱਲ ਰਹੀਆਂ, ਉਨ੍ਹਾਂ ਨੂੰ ਸੋਫਿਆ ਕੇਨਿਨ ਖਿਲਾਫ ਮੁਕਾਬਲੇ 'ਚ ਗੋਡੇ ਦੀ ਸੱਟ ਕਾਰਨ ਹੱਟਣਾ ਪਿਆ। ਉਹ 6-4,1-6,2-0 ਨਾਲ ਅੱਗੇ ਚੱਲ ਰਹੀ ਸੀ।ਕੇਨਿਨ ਦਾ ਸਾਹਮਣਾ ਹੁਣ ਸਾਥੀ ਅਮਰੀਕੀ ਖਿਡਾਰੀ ਮੇਡਿਸਨ ਕੀਜ ਨਾਲ ਹੋਵੇਗਾ ਜਿਨ੍ਹਾਂ ਨੇ ਵੀਨਸ ਵਿਲੀਅਮਜ਼ 'ਤੇ 6-2,6-3 ਨਾਲ ਜਿੱਤ ਹਾਸਲ ਕੀਤੀ। ਜਾਪਾਨੀ ਖਿਡਾਰੀ ਨੇ ਸਵੀਕਾਰ ਵੀ ਕੀਤਾ ਕਿ ਅਮਰੀਕੀ ਓਪਨ ਖਿਤਾਬ ਨੂੰ ਬਚਾਉਣ ਦੀ ਉਨ੍ਹਾਂ ਦੀ ਉਮੀਦਾਂ 'ਤੇ ਬੱਦਲ ਛਾ ਗਏ ਹਨ। ਉਨ੍ਹਾਂ ਨੇ ਕਿਹਾ-ਪਿਛਲੇ ਸਾਲ ਮੈਂ ਅਮਰੀਕੀ ਓਪਨ ਜਿੱਤਿਆ ਸੀ ਅਤੇ ਇਸ ਸਾਲ ਮੈਂ ਅਮਰੀਕੀ ਓਪਨ ਖੇਡਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਜਿੱਤਣ ਬਾਰੇ ਸੋਚ ਵੀ ਨਹੀਂ ਸਕਦੀ।