ਬਾਰਟੀ ਤੇ ਜੋਕੋਵਿਚ ਨੇ ਨੰਬਰ-1 ਰੈਂਕਿੰਗ ਰੱਖੀ ਬਰਕਰਾਰ, ਕੋਲਿੰਸ ਚੋਟੀ ਦੇ 10 ''ਚ
Sunday, Jan 30, 2022 - 05:05 PM (IST)
ਮੈਲਬੋਰਨ- ਮੈਲਬੋਰਨ- ਆਸਟਰੇਲੀਆਈ ਓਪਨ ਚੈਂਪੀਅਨ ਐਸ਼ ਬਾਰਟੀ ਨੇ ਡੇਨੀਅਲ ਕੋਲਿੰਸ 'ਤੇ ਸਿੱਧੇ ਸੈੱਟਾਂ 'ਚ ਜਿੱਤ ਨਾਲ ਆਪਣਾ ਤੀਜਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਬਾਅਦ ਮਹਿਲਾ ਸਿੰਗਲ 'ਚ ਨੰਬਰ ਇਕ ਰੈਂਕਿੰਗ 'ਤੇ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਚਲਿਆ ਆ ਰਿਹਾ ਆਪਣਾ ਕਬਜ਼ਾ ਬਰਕਰਾਰ ਰਖਿਆ ਹੈ। ਇਸ ਤੋਂ ਪਹਿਲਾਂ ਫ੍ਰੈਂਚ ਓਪਨ ਤੇ ਵਿੰਬਲਡਨ ਜਿੱਤ ਚੁੱਕੀ ਬਾਰਟੀ ਨੇ ਨੰਬਰ ਦੋ 'ਤੇ ਕਾਬਜ਼ ਬੇਲਾਰੂਸ ਦ ਆਰਯਨਾ ਸਬਾਲੇਂਕਾ 'ਤੇ ਬੜ੍ਹਤ ਮਜ਼ਬੂਤ ਕਰ ਲਈ ਹੈ।
ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ
ਪਿਛਲੇ ਸਾਲ ਦੀ ਫ੍ਰੈਂਚ ਓਪਨ ਚੈਂਪੀਅਨ ਬਾਰਬੋਰਾ ਕ੍ਰੇਸੀਕੋਵਾ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚਣ ਕਾਰਨ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਪੋਲੈਂਡ ਦੀ ਇਗਾ ਸਵੀਆਤੇਕ ਪੰਜ ਪਾਇਦਾਨ ਉੱਪਰ ਚੜ੍ਹ ਕੇ ਚੌਥੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ 28 ਸਾਲਾ ਕੋਲਿੰਸ ਨੇ 20 ਪਾਇਦਾਨ ਦੀ ਲੰਬੀ ਛਾਲ ਮਾਰੀ ਹੈ ਤੇ ਉਹ ਪਹਿਲੀ ਵਾਰ ਚੋਟੀ ਦੇ 10 'ਚ ਪਹੁੰਚਣ 'ਚ ਸਫਲ ਰਹੀ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਗਰਬਾਈਨ ਮੁਰੁਰੂਜਾ ਚਾਰ ਪਾਇਦਾਨ ਹੇਠਾਂ ਸਤਵੇਂ ਸਥਾਨ 'ਤੇ ਖਿਸਕ ਗਈ ਹੈ।
ਪੁਰਸ਼ ਰੈਂਕਿੰਗ 'ਚ ਚੋਟੀ ਦੇ 10 'ਚ ਇਟਲੀ ਦੇ ਮੈਟੀਓ ਬੇਰੇਟਿਨੀ ਤੇ ਰੂਸ ਦੇ ਆਂਦਰੇ ਰੂਬਲੇਵ ਦੀ ਰੈਂਕਿੰਗ 'ਚ ਵੀ ਬਦਲਾਅ ਹੋਇਆ ਹੈ। ਆਸਟਰੇਲੀਆਈ ਓਪਨ ਦੇ ਸੈਮੀਫਾਈਨਲ 'ਚ ਪੁੱਜਣ ਵਾਲੇ ਬੇਰੇਟਿਨੀ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਛੇਵੀਂ ਰੈਂਕਿੰਗ 'ਤੇ ਪੁੱਜ ਗਏ ਹਨ ਜਦਕਿ ਰੂਬਲੇਵ ਸਤਵੇਂ ਸਥਾਨ 'ਤੇ ਖਿਸਕ ਗਏ ਹਨ।
ਇਹ ਵੀ ਪੜ੍ਹੋ : ਐਸ਼ ਬਾਰਟੀ ਨੇ ਜਿੱਤਿਆ ਆਸਟ੍ਰੇਲੀਆ ਓਪਨ ਦਾ ਮਹਿਲਾ ਸਿੰਗਲ ਖ਼ਿਤਾਬ
ਨੋਵਾਕ ਜੋਕੋਵਿਚ ਪੁਰਸ਼ ਵਰਗ 'ਤੇ ਚੋਟੀ 'ਤੇ ਕਾਬਜ਼ ਹਨ। ਉਹ ਕੋਵਿਡ-19 ਦੇ ਟੀਕਾਕਰਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਨ ਕਾਰਨ ਆਸਟਰੇਲੀਅਨ ਓਪਨ 'ਚ ਨਹੀਂ ਖੇਡ ਸਕੇ ਸਨ। ਰੂਸ ਦੇ ਦਾਨਿਲ ਮੇਦਵੇਦੇਵ ਦੂਜੇ ਨੰਬਰ 'ਤੇ ਬਣੇ ਹੋਏ ਹਨ। ਜਰਮਨੀ ਦੇ ਅਲੇਕਸਾਂਦਰ ਜ਼ਵੇਰੇਵ ਤੀਜੇ, ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਤੇ ਸਪੇਨ ਦੇ ਰਾਫੇਲ ਨਡਾਲ ਪੰਜਵੇਂ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।