ਲਾ ਲਿਗਾ ''ਚ ਬਾਰਸੀਲੋਨਾ ਦਾ ਸੰਘਰਸ਼ ਜਾਰੀ, ਫਿਰ ਤੋਂ ਖੇਡਿਆ ਡਰਾਅ
Friday, Sep 24, 2021 - 09:38 PM (IST)
ਮੈਡ੍ਰਿਡ- ਬਾਰਸੀਲੋਨਾ ਦਾ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਸੰਘਰਸ਼ ਜਾਰੀ ਹੈ ਅਤੇ ਉਸ ਨੇ ਲਗਾਤਾਰ ਦੂਜੇ ਮੈਚ ਵਿਚ ਡਰਾਅ ਖੇਡਣ ਕਾਰਨ ਅੰਕ ਵੰਡਣੇ ਪਏ। ਬਾਰਸੀਲੋਨਾ ਨੇ ਵੀਰਵਾਰ ਨੂੰ ਕੈਡਿਜ਼ ਨੇ ਗੋਲ ਰਹਿਤ ਡਰਾਅ 'ਤੇ ਰੋਕਿਆ। ਇਹ ਸਾਰੇ ਮੁਕਾਬਲਿਆਂ ਵਿਚ ਲਗਾਤਾਰ ਤੀਜਾ ਮੈਚ ਹੈ, ਜਿਸ ਵਿਚ ਬਾਰਸੀਲੋਨਾ ਜਿੱਤ ਦਰਜ ਕਰਨ ਵਿਸ ਅਸਫਲ ਰਿਹਾ। ਇਸ ਨਾਲ ਕੋਚ ਰੋਨਾਲਡ ਕੋਮੈਨ 'ਤੇ ਦਬਾਅ ਵੱਧ ਗਿਆ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ
ਇਸ ਡਰਾਅ ਨਾਲ ਬਾਰਸੀਲੋਨਾ ਲੀਗ ਸੂਚੀ ਵਿਚ 7ਵੇਂ ਸਥਾਨ 'ਤੇ ਹੈ। ਉਹ ਚੋਟੀ 'ਤੇ ਚੱਲ ਰਹੇ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਤੋਂ 7 ਅੰਕ ਪਿੱਛੇ ਹੈ। ਰੀਅਲ ਮੈਡ੍ਰਿਡ ਨੇ ਬੁੱਧਵਾਰ ਨੂੰ ਮਾਲੋਰਕਾ ਨੂੰ 6-1 ਨਾਲ ਕਰਾਰੀ ਹਾਰ ਦੇ ਕੇ ਮੌਜੂਦਾ ਚੈਂਪੀਅਨ ਐਟਲੇਟਿਕੋ ਮੈਡ੍ਰਿਡ 'ਤੇ 2 ਅੰਕ ਦੀ ਬੜ੍ਹਤ ਬਣਾਈ। ਪਿਛਲੇ ਲਗਭਗ ਦੋ ਦਹਾਕੇ ਵਿਚ ਪਹਿਲੀ ਵਾਰ ਲਿਓਨਲ ਮੇਸੀ ਦੇ ਬਿਨਾਂ ਖੇਡ ਰਹੇ ਬਾਰਸੀਲੋਨਾ ਨੂੰ ਇਸ ਤੋਂ ਪਹਿਲਾਂ ਚੈਂਪੀਅਨਸ ਲੀਗ ਵਿਚ ਬਾਇਰਨ ਮਯਨਿਖ ਨੇ 3-0 ਨਾਲ ਹਰਾਇਆ ਸੀ ਜਦਕਿ ਸਪੈਨਿਸ਼ ਲੀਗ ਵਿਚ ਗ੍ਰੇਨਾਡਾ ਨੇ ਉਸ ਨੂੰ 1-1 ਨਾਲ ਬਰਾਬਰੀ 'ਤੇ ਰੋਕਿਆ ਸੀ। ਇਸ ਵਿਚਾਲੇ ਇਕ ਹੋਰ ਮੈਚ ਵਿਚ ਰੀਅਲ ਸੋਸਿਡਾਡ ਨੇ ਗ੍ਰੇਨਾਡਾ ਨੂੰ 3-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਉਹ ਰੀਅਲ ਮੈਡ੍ਰਿਡ ਤੋਂ ਤਿੰਨ ਅੰਕ ਪਿੱਛੇ ਹੈ।
ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।