ਕਮਾਈ ਦੇ ਮਾਮਲੇ ''ਚ ਨੰਬਰ ਇਕ ਬਣਿਆ ਬਾਰਸੀਲੋਨਾ, ਰੋਨਾਲਡੋ ਦੇ ਕਲੱਬ ਨੂੰ ਮਿਲਿਆ ਇਹ ਸਥਾਨ

12/24/2019 12:56:22 PM

ਨਵੀਂ ਦਿੱਲੀ : ਸਪੈਨਿਸ਼ ਕਲੱਬ ਬਾਰਸੀਲੋਨਾ ਫੁੱਟਬਾਲ ਦੀ ਦੁਨੀਆ ਦਾ ਸਭ ਤੋਂ ਅਮੀਰ ਕਲੱਬ ਹੈ। ਇਸ ਕਲੱਬ ਦੇ ਖਿਡਾਰੀਆਂ ਦੀ ਔਸਤ ਸੈਲਰੀ ਸਾਲਾਨਾ ਕਰੀਬ 92 ਕਰੋੜ ਰੁਪਏ ਹੈ। ਹਾਲਾਂਕਿ ਬਾਰਸੀਲੋਨਾ ਦੇ ਖਿਡਾਰੀਆਂ ਦੀ ਔਸਤ ਸੈਲਰੀ ਪਿਛਲੇ ਸਾਲ 98 ਕਰੋੜ ਰੁਪਏ ਸੀ। ਇਹ ਅੰਕੜਾ ਇਕ ਸਾਲ ਦੇ ਅੰਦਰ ਕਰੀਬ 6 ਕਰੋੜ ਘਟਿਆ ਹੈ ਪਰ ਫਿਰ ਵੀ ਕਲੱਬ ਪਹਿਲੇ ਸਥਾਨ 'ਤੇ ਕਾਬਿਜ਼ ਹੈ।

PunjabKesari

ਇਹ ਨਤੀਜੇ ਆਸਟਰੇਲੀਆ ਦੀ ਸਪੋਰਟਸ ਕੰਪਨੀ ਗਲੋਬਲ ਸਪੋਰਟਸ ਵੱਲੋਂ ਦੁਨੀਆ ਦੇ ਸਪੋਰਟਸ ਕਲੱਬਾਂ 'ਤੇ ਕੀਤੇ ਗਏ ਸੈਲਰੀ ਸਰਵੇ ਨਾਲ ਨਿਕਲੇ ਹਨ। ਸਰਵੇ ਵਿਚ ਬਾਰਸੀਲੋਨਾ ਤੋਂ ਬਾਅਦ ਦੂਜੇ ਸਥਾਨ 'ਤੇ ਰੀਅਲ ਮੈਡ੍ਰਿਡ ਅਤੇ ਤੀਜੇ ਸਥਾਨ 'ਤੇ ਕ੍ਰਿਸਟਿਆਨੋ ਰੋਨਾਲਡੋ ਦੇ ਕਲੱਬ ਯੁਵੈਂਟਸ ਦਾ ਨਾਂ ਹੈ। ਰਿਅਲ ਮੈਡ੍ਰਿਡ ਦੇ ਖਿਡਾਰੀਆਂ ਦੀ ਸਾਲਾਨਾ ਔਸਤ ਸੈਲਰੀ ਕਰੀਬ 83 ਕਰੋੜ ਰੁਪਏ ਹੈ, ਜਦਕਿ ਯੁਵੈਂਟਸ ਦੇ ਖਿਡਾਰੀਆਂ ਦੀ ਔਸਤ ਸੈਲਰੀ ਕਰੀਬ 75 ਕਰੋੜ ਰੁਪਏ ਹੈ।

PunjabKesari

ਰੋਨਾਲਡੋ ਦੇ ਜੁੜਨ ਨਾਲ ਯੁਵੈਂਟਸ ਨੂੰ ਮਿਲਿਆ ਫਾਇਦਾ
ਦੱਸ ਦਈਏ ਕਿ ਯੁਵੈਂਟਸ ਫੁੱਟਬਾਲ ਕਲੱਬ 2017 ਦੀ ਰਿਪੋਰਟ ਵਿਚ 32ਵੇਂ ਸਥਾਨ 'ਤੇ ਸੀ ਪਰ ਕ੍ਰਿਸਟਿਆਨੋ ਰੋਨਾਲਡੋ ਦੇ ਨਾਲ ਜੁੜਨ ਤੋਂ ਬਾਅਦ 2 ਸਾਲਾਂ ਵਿਚ ਨੰਬਰ 3 'ਤੇ ਆ ਗਿਆ ਹੈ। 10 ਅਮੀਰ ਕਲੱਬਾਂ ਵਿਚ ਇਹੀ 3 ਫੁੱਟਬਾਲ ਕਲੱਬ ਸ਼ਾਮਲ ਹਨ। ਇਸ ਦੇ ਬਾਅਦ ਤੋਂ ਸੱਤ ਸਥਾਨਾਂ 'ਤੇ ਬਾਸਕਟਬਾਲ ਕਲੱਬ ਹਨ। 2017 ਦੀ ਰਿਪੋਰਟ ਵਿਚ ਟਾਪ 3 ਸਥਾਨਾਂ 'ਤੇ ਬਾਸਕਟਬਾਲ ਕਲੱਬਾਂ ਦੇ ਨਾਂ ਸੀ ਪਰ ਇਸ ਵਾਰ ਟਾਪ ਦੇ ਤਿੰਨੋਂ ਕਲੱਬ ਫੁੱਟਬਾਲ ਦੇ ਹਨ।


Related News