ਲੇਵਾਂਡੋਵਸਕੀ ਤੇ ਟੋਰੋ ਦੇ ਦੋ-ਦੋ ਗੋਲਾਂ ਨਾਲ ਬਾਰਸੀਲੋਨਾ ਨੇ ਸੇਵਿਲਾ ਨੂੰ ਹਰਾਇਆ

Tuesday, Oct 22, 2024 - 11:17 AM (IST)

ਲੇਵਾਂਡੋਵਸਕੀ ਤੇ ਟੋਰੋ ਦੇ ਦੋ-ਦੋ ਗੋਲਾਂ ਨਾਲ ਬਾਰਸੀਲੋਨਾ ਨੇ ਸੇਵਿਲਾ ਨੂੰ ਹਰਾਇਆ

ਮੈਡ੍ਰਿਡ, (ਭਾਸ਼ਾ)– ਰਾਬਰਟੋ ਲੇਵਾਂਡੋਵਸਕੀ ਨੇ 2 ਹੋਰ ਗੋਲ ਕਰਕੇ ਸਪੇਨ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ ‘ਲਾ ਲਿਗਾ’ ਵਿਚ ਆਪਣੇ ਗੋਲਾਂ ਦੀ ਗਿਣਤੀ 12 ਤੱਕ ਪਹੁੰਚਾ ਦਿੱਤੀ, ਜਿਸ ਨਾਲ ਬਾਰਸੀਲੋਨਾ ਨੇ ਸੇਵਿਲਾ ਨੂੰ 5-1 ਨਾਲ ਹਰਾਇਆ। ਬਾਰਸੀਲੋਨਾ ਲਈ ਇੱਥੇ ਖੇਡੇ ਗਏ ਇਸ ਮੈਚ ਵਿਚ ਪਾਬਲੋ ਟੋਰੋ ਨੇ ਵੀ ਦੋ ਜਦਕਿ ਪੇਡ੍ਰੀ ਨੇ ਇਕ ਗੋਲ ਕੀਤਾ। ਇਸ ਜਿੱਤ ਨਾਲ ਬਾਰਸੀਲੋਨਾ ਨੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ’ਤੇ 3 ਅੰਕਾਂ ਦੀ ਬੜ੍ਹਤ ਨਾਲ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਇਹ ਦੋਵੇਂ ਟੀਮਾਂ ਇਸ ਹਫਤੇ ਜਦੋਂ ਆਪਸ ਵਿਚ ਭਿੜਨਗੀਆਂ ਤਾਂ ਬਾਰਸੀਲੋਨਾ ਦੇ ਹੌਸਲੇ ਬੁਲੰਦ ਹੋਣਗੇ।

ਬਾਰਸੀਲੋਨਾ ਲਈ ਧਾਕੜ ਮਿਡਫੀਲਡਰ ਗਾਵੀ ਨੇ ਗੋਡੇ ਦੀ ਸੱਟ ਤੋਂ ਉੱਭਰ ਕੇ ਲੱਗਭਗ ਇਕ ਸਾਲ ਤੋਂ ਬਾਅਦ ਮੈਦਾਨ ’ਤੇ ਵਾਪਸੀ ਕੀਤੀ। ਉਹ ਮੈਚ ਦੇ 83ਵੇਂ ਮਿੰਟ ਵਿਚ ਪੇਡ੍ਰੀ ਦੀ ਜਗ੍ਹਾ ਮੈਦਾਨ ’ਤੇ ਉਤਰਿਆ। ਪੋਲੇਂਡ ਦੇ ਧਾਕੜ ਲੇਵਾਂਡੋਵਸਕੀ ਨੇ ਮੈਚ ਦੇ 24ਵੇਂ ਮਿੰਟ ਤੇ 39ਵੇਂ ਮਿੰਟ ਵਿਚ ਗੋਲ ਕੀਤੇ। ਪੇਡ੍ਰੀ ਨੇ 28ਵੇਂ ਮਿੰਟ ਜਦਕਿ ਟੇਰੀ (82ਵੇਂ ਤੇ 88ਵੇਂ ਮਿੰਟ) ਨੇ 6 ਮਿੰਟ ਦੇ ਅੰਦਰ 2 ਗੋਲ ਕਰਕੇ ਟੀਮ ਦੀ ਜਿੱਤ ਦੇ ਫਰਕ ਨੂੰ ਵਧਾਇਆ। ਸੇਵਿਲਾ ਲਈ ਸਟਾਨਿਸ ਇਡੂਮਬੋ ਨੇ ਇਕ ਗੋਲ ਕੀਤਾ। ਹੋਰਨਾਂ ਮੈਚਾਂ ਵਿਚ ਐਟਲੇਟਿਕੋ ਮੈਡ੍ਰਿਡ ਨੇ ਲੇਗਾਨੇਸ ਨੂੰ 3-1 ਨਾਲ ਹਰਾਇਆ ਜਦਕਿ ਵਿਲਾਰੀਆਲ ਤੇ ਗੇਟਾਫੇ ਦਾ ਮੈਚ 1-1 ਦੀ ਬਰਾਬਰੀ ’ਤੇ ਛੁੱਟਿਆ।


author

Tarsem Singh

Content Editor

Related News