ਜ਼ਿੰਬਾਬਵੇ ਦੇ ਖਿਲਾਫ ਟੀ20 ਸੀਰੀਜ਼ ਲਈ ਬੰਗਲਾਦੇਸ਼ ਟੀਮ ਦਾ ਐਲਾਨ

Friday, Mar 06, 2020 - 11:42 AM (IST)

ਜ਼ਿੰਬਾਬਵੇ ਦੇ ਖਿਲਾਫ ਟੀ20 ਸੀਰੀਜ਼ ਲਈ ਬੰਗਲਾਦੇਸ਼ ਟੀਮ ਦਾ ਐਲਾਨ

ਸਪੋਰਟਸ ਡੈਸਕ— ਬੰਗਲਾਦੇਸ਼ ਨੇ ਜ਼ਿਬਾਬਵੇ ਖਿਲਾਫ ਅਗਲੀ ਦੋ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਲਈ ਆਪਣੀ 15 ਮੈਂਮਬਰੀ ਟੀਮ 'ਚ ਖੱਬੇ ਹੱਥ ਦੇ ਸਪਿਨਰ ਨਾਸੁਮ ਅਹਿਮਦ ਨੂੰ ਸ਼ਾਮਲ ਕੀਤਾ ਹੈ। ਨਾਸੁਮ ਅਹਿਮਦ ਨੇ ਅੰਤਰਰਾਸ਼ਟਰੀ ਪੱਧਰ 'ਤੇ ਇਕ ਵੀ ਮੈਚ ਨਹੀਂ ਖੇਡਿਆ ਹੈ। ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਅਤੇ ਆਲਰਾਊਂਡਰ ਮੁਹੰਮਦ ਸੈਫੁਦੀਨ ਨੇ ਵੀ ਟੀਮ 'ਚ ਵਾਪਸੀ ਕੀਤੀ ਹੈ ਪਰ ਚੋਣਕਾਰਾਂ ਨੇ ਮੁਹੰਮਦ ਮਿਥੁਨ ਅਤੇ ਨਜਮੁਲ ਹੁਸੈਨ ਅਤੇ ਤੇਜ਼ ਗੇਂਦਬਾਜ਼ ਰੂਬੇਲ ਹੁਸੈਨ ਨੂੰ ਜਗ੍ਹਾ ਨਹੀਂ ਦਿੱਤੀ ਹੈ।

PunjabKesari

ਮੁੱਖ ਚੋਣਕਾਰਾਂ ਮਿੰਹਾਜੁਲ ਅਬੇਦਿਨ ਨੇ ਕਿਹਾ ਕਿ 25 ਸਾਲ ਦੇ ਅਹਿਮਦ ਨੂੰ ਬੈਕ-ਅਪ ਦੇ ਤੌਰ 'ਤੇ ਬੁਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, 'ਨਾਸੁਮ ਨੇ ਪਿੱਛਲੀ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਉਹ ਯੋਜਨਾ ਦਾ ਹਿੱਸਾ ਸਨ। ਦੋ ਟੀ-20 ਮੈਚ 9 ਅਤੇ 11 ਮਾਰਚ ਨੂੰ ਸ਼ੇਰੇ ਬੰਗਲਾ ਰਾਸ਼ਟਰੀ ਸਟੇਡੀਅਮ 'ਚ ਖੇਡੇ ਜਾਣਗੇ।

PunjabKesari

ਟੀਮ ਇਸ ਤਰ੍ਹਾ ਹੈ :
ਮਹਿਮੁਦੂੱਲਾ ਰਿਆਦ (ਕਪਤਾਨ), ਤਮੀਮ ਇਕਬਾਲ, ਸੌਮਿਆ ਸਰਕਾਰ, ਮੁਹੰਮਦ ਨਈਮ, ਲਿਟਨ ਦਾਸ, ਮੁਸ਼ਫਿਕੁਰ ਰਹੀਮ, ਅਫੀਫ ਹੁਸੈਨ, ਮੁਹੰਮਦ ਸੈਫੁਦੀਨ, ਮੇਂਹਦੀ ਹਸਨ, ਅਮੀਨੁਲ ਇਸਲਾਮ, ਮੁਸਤਫਿਜੁਰ ਰਹਿਮਾਨ, ਸ਼ਫੀਊਲ ਇਸਲਾਮ, ਅਲ-ਅਮੀਮ ਹੁਸੈਨ, ਹਸਨ ਮਹਿਮੂਦ ਅਤੇ ਨਾਸੁਮ ਅਹਿਮਦ।


Related News