ਕੋਰੋਨਾ ਕਾਰਨ ਰੱਦ ਕੀਤਾ ਬੰਗਲਾਦੇਸ਼-ਸ਼੍ਰੀਲੰਕਾ ਅੰਡਰ-19 ਏਸ਼ੀਆ ਕੱਪ ਮੈਚ

Tuesday, Dec 28, 2021 - 11:15 PM (IST)

ਕੋਰੋਨਾ ਕਾਰਨ ਰੱਦ ਕੀਤਾ ਬੰਗਲਾਦੇਸ਼-ਸ਼੍ਰੀਲੰਕਾ ਅੰਡਰ-19 ਏਸ਼ੀਆ ਕੱਪ ਮੈਚ

ਦੁਬਈ- ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਵਿਚ ਮੰਗਲਵਾਰ ਨੂੰ ਇੱਥੇ ਖੇਡਿਆ ਜਾ ਰਿਹਾ ਅੰਡਰ-19 ਏਸ਼ੀਆ ਕੱਪ ਦਾ ਆਖਰੀ ਗਰੁੱਪ-ਬੀ ਪੜਾਅ ਮੈਚ ਕੋਰੋਨਾ ਦੇ ਕਾਰਨ ਵਿਚਾਲੇ 'ਚ ਹੀ ਰੱਦ ਕਰ ਦਿੱਤਾ ਗਿਆ। ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਤੇ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 2 ਮੈਚ ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਵਿਚ ਅੱਜ ਖੇਡਿਆ ਜਾ ਰਿਹਾ ਅੰਡਰ-19 ਏਸ਼ੀਆ ਕੱਪ ਦਾ ਆਖਰੀ ਗਰੁੱਪ-ਬੀ ਮੈਚ ਵਿਚ ਹੀ ਰੋਕ ਦਿੱਤਾ ਗਿਆ ਤੇ ਬਾਅਦ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ। ਏ. ਸੀ. ਸੀ. ਨੇ ਕਿਹਾ ਦੋਵਾਂ ਮੈਚ ਅਧਿਕਾਰੀ ਫਿਲਹਾਲ ਸੁਰੱਖਿਅਤ ਹਨ ਤੇ ਟੂਰਨਾਮੈਂਟ ਪ੍ਰੋਟੋਕਾਲ ਦੇ ਅਨੁਸਾਰ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪ੍ਰੋਟੋਕਾਲ ਦੇ ਤਹਿਤ ਇਸ ਮੈਚ ਨਾਲ ਜੁੜੇ ਸਾਰੇ ਕਰਮਚਾਰੀਆਂ ਦਾ ਵੀ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ ਤੇ ਰਿਪੋਰਟ ਆਉਣ ਤੱਕ ਸਾਰਿਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। 

PunjabKesari

ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ


ਜ਼ਿਕਰਯੋਗ ਹੈ ਕਿ ਮੈਚ ਨੂੰ ਰੱਦ ਕੀਤੇ ਜਾਣ ਦਾ ਐਲਾਨ ਤੋਂ ਪਹਿਲਾਂ, ਪਹਿਲੀ ਪਾਰੀ ਦੇ 32.4 ਤੱਕ ਖੇਡਿਆ, ਜਿਸ ਵਿਚ ਬੰਗਲਾਦੇਸ਼ ਨੇ ਚਾਰ ਵਿਕਟਾਂ 'ਤੇ 130 ਦੌੜਾਂ ਬਣਾਈਆਂ। ਸ਼੍ਰੀਲੰਕਾਈ ਕਪਤਾਨ ਵੇਲਲੇਜ ਤੇ ਮੈਥਿਊ ਨੇ 2-2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਜ਼ਾਮੁਦੀਨ ਚੌਧਰੀ ਨੇ ਪੁਸ਼ਟੀ ਕੀਤੀ ਕਿ ਯੂ. ਏ. ਈ. ਵਿਚ ਮੌਜੂਦ ਬੰਗਲਾਦੇਸ਼ੀ ਦਲ ਦੇ ਸਾਰੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 

ਇਹ ਖ਼ਬਰ ਪੜ੍ਹੋ-  ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News