ਜ਼ਿੰਬਾਬਵੇ ਖਿਲਾਫ ਟੈਸਟ 'ਚ ਬੰਗਲਾਦੇਸ਼ ਦੀ ਜਿੱਤ, ਮੁਸ਼ਫਿਕੁਰ ਨੇ ਤੋੜਿਆ ਇਹ ਖਾਸ ਰਿਕਾਰਡ

02/25/2020 5:45:03 PM

ਸਪੋਰਟਸ ਡੈਸਕ— ਬੰਗਲਾਦੇਸ਼ ਨੇ ਮੀਰਪੁਰ 'ਚ ਖੇਡੇ ਗਏ ਇਕਲੌਤੇ ਟੈਸਟ 'ਚ ਜ਼ਿੰਬਾਬਵੇ ਨੂੰ ਇਕ ਪਾਰੀ ਅਤੇ 106 ਦੌੜਾਂ ਨਾਲ ਬੁਰੀ ਤਰ੍ਹਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਨੇ ਪਹਿਲੀ ਪਾਰੀ 'ਚ 265 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ 560/6 ਦੇ ਸਕੋਰ 'ਤੇ ਐਲਾਨ ਕੀਤੀ ਅਤੇ 295 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਮੈਚ ਦੇ ਚੌਥੇ ਦਿਨ ਦੂਜੀ ਪਾਰੀ 'ਚ ਜ਼ਿੰਬਾਬਵੇ ਸਿਰਫ 189 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਉਨ੍ਹਾਂ ਨੂੰ ਇਕ ਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਦੇ ਕੋਲ ਮੁਸ਼ਫਿਕੁਰ ਰਹੀਮ (203*) ਨੇ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ ਅਤੇ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਮੱਧਕ੍ਰਮ ਦੇ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਆਪਣੇ ਦੋਹਰੇ ਸੈਂਕੜੇ ਵਾਲੀ ਪਾਰੀ ਨਾਲ ਇਕ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ।PunjabKesari
ਟੈਸਟ ਕ੍ਰਿਕਟ 'ਚ ਬੰਗਲਾਦੇਸ਼ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਮੁਸ਼ਫਿਕੁਰ ਰਹੀਮ ਬਣ ਗਏ ਹਨ। ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਤਮੀਮ ਇਕਬਾਲ ਦੇ ਰਿਕਾਰਡ ਨੂੰ ਤੋੜ ਦਿੱਤਾ। ਤਮੀਮ ਨੇ ਟੈਸਟ 'ਚ 60 ਟੈਸਟ 'ਚ 4,405 ਦੌੜਾਂ ਬਣਾਈਆਂ ਹਨ ਜਦ ਕਿ ਮੁਸ਼ਫਿਕੁਰ ਨੇ 70 ਟੈਸਟ 'ਚ 4,413 ਦੌੜਾਂ ਬਣਾ ਲਈਆਂ ਹਨ।

ਟੈਸਟ ਕ੍ਰਿਕਟ ਦੇ ਇਤਿਹਾਸ 'ਚ ਬੰਗਲਾਦੇਸ਼ ਵੱਲੋਂ 5 ਦੋਹਰੇ ਸੈਂਕੜੇ ਬਣੇ ਹਨ ਜਿਸ 'ਚ 3 ਦੋਹਰੇ ਸੈਂਕੜੇ ਮੁਸ਼ਫਿਕੁਰ ਰਹੀਮ ਨੇ ਲਗਾਏ ਹਨ। ਮੁਸ਼ਫਿਕੁਰ ਰਹੀਮ ਬੰਗਲਾਦੇਸ਼ ਦੇ ਪਹਿਲੇ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ  ਦੇ ਨਾਮ ਪਹਿਲਾ ਦੋਹਰਾ ਸੈਂਕੜਾ ਜਮਾਉਣ ਦਾ ਰਿਕਾਰਡ ਦਰਜ ਹੈ। ਗਾਲੇ 'ਚ ਸਾਲ 2013 'ਚ ਮੁਸ਼ਫਿਕੁਰ ਨੇ 200 ਦੌੜਾਂ ਦੀ ਪਾਰੀ ਖੇਡੀ ਅਤੇ ਨਾਲ ਹੀ ਸਾਲ 2018 'ਚ ਡਾਕਾ ਟੈਸਟ 'ਚ 219 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।PunjabKesari
ਮੁਸ਼ਫਿਕੁਰ ਨੇ ਆਪਣੇ ਟੈਸਟ ਕਰੀਅਰ ਦਾ 7ਵਾਂ ਸੈਂਕੜਾ ਲਾਇਆ। ਬੰਗਲਾਦੇਸ਼ ਵੱਲੋਂ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਮੁਸ਼ਫਿਕੁਰ ਤੀਜੇ ਬੱਲੇਬਾਜ਼ ਬਣ ਗਏ ਹਨ। ਮੁਸ਼ਫਿਕੁਰ ਤੋਂ ਜ਼ਿਆਦਾ ਸੈਂਕੜੇ ਬੰਗਲਾਦੇਸ਼ ਲਈ ਤਮੀਮ ਇਕਬਾਲ ਅਤੇ ਮੋਮਿਨੁਲ ਹੱਕ ਨੇ 9 ਸੈਂਕੜੇ ਲਗਾਏ ਹਨ।PunjabKesari

 


Related News