ਬੰਗਲਾਦੇਸ਼ ਨੇ ਕੀਤਾ ਪਾਕਿਸਤਾਨ ''ਚ ਟੈਸਟ ਮੈਚ ਖੇਡਣ ਤੋਂ ਇਨਕਾਰ : ਪਾਕਿ ਮੀਡੀਆ

Sunday, Jan 12, 2020 - 09:52 PM (IST)

ਬੰਗਲਾਦੇਸ਼ ਨੇ ਕੀਤਾ ਪਾਕਿਸਤਾਨ ''ਚ ਟੈਸਟ ਮੈਚ ਖੇਡਣ ਤੋਂ ਇਨਕਾਰ : ਪਾਕਿ ਮੀਡੀਆ

ਨਵੀਂ ਦਿੱਲੀ— ਬੰਗਲਾਦੇਸ਼ ਨੇ ਪਾਕਿਸਤਾਨ 'ਚ ਕੋਈ ਵੀ ਟੈਸਟ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿ ਮੀਡੀਆ ਦੇ ਅਨੁਸਾਰ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.)ਦੇ ਪ੍ਰਧਾਨ ਨਜਮੁਲ ਹਸਨ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਅਨੁਸਾਰ ਸਾਡੀ ਟੀਮ ਪਾਕਿਸਤਾਨ 'ਚ ਕੇਵਲ ਟੀ-20 ਮੈਚ ਹੀ ਖੇਡ ਸਕਦੀ ਹੈ, ਫਿਲਹਾਲ ਪਾਕਿਸਤਾਨ 'ਚ ਕੋਈ ਵੀ ਟੈਸਟ ਮੈਚ ਖੇਡਣ ਦਾ ਉਸਦਾ ਕੋਈ ਇਰਾਦਾ ਨਹੀਂ ਹੈ।


ਦਰਅਸਲ ਬੰਗਲਾਦੇਸ਼ ਨੇ ਇਸ ਸ਼ਰਤ 'ਤੇ ਪਾਕਿਸਤਾਨ 'ਚ ਇਕ ਟੈਸਟ ਖੇਡਣ 'ਤੇ ਸਹਿਮਤੀ ਜਤਾਈ ਹੈ ਕਿ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਦੂਜਾ ਮੈਚ ਢਾਕਾ 'ਚ ਆਯੋਜਿਤ ਕੀਤਾ ਜਾਵੇ ਪਰ ਇਸ ਪੇਸ਼ਕਸ਼ ਨੂੰ ਪੀ. ਸੀ. ਬੀ. ਨੇ ਠੁਕਰਾ ਦਿੱਤਾ। ਬੰਗਲਾਦੇਸ਼ ਪਹਿਲਾਂ ਪਾਕਿਸਤਾਨ 'ਚ ਤਿੰਨ ਟੀ-20 ਮੈਚ ਖੇਡਣਾ ਚਾਹੁੰਦੀ ਸੀ ਪਰ ਉਸਨੇ ਫੈਸਲਾ ਕੀਤਾ ਹੈ ਕਿ ਉਹ ਸੁਰੱਖਿਅਤ ਹਾਲਾਤਾਂ  ਦਾ ਜਾਇਜ਼ਾ ਲੈਣ ਤੋਂ ਬਾਅਦ ਫੈਸਲਾ ਕਰੇਗਾ ਕਿ ਟੈਸਟ ਸੀਰੀਜ਼ ਖੇਡਣੀ ਹੈ ਜਾਂ ਨਹੀਂ।


author

Gurdeep Singh

Content Editor

Related News