ਬੰਗਲਾਦੇਸ਼ ਨੂੰ ਭਾਰਤ ਦੇ ਖਿਲਾਫ ਮਹਿਮੂਦੁੱਲਾ ਦੇ ਫਿੱਟ ਹੋਣ ਦੀ ਉਮੀਦ

06/26/2019 3:59:04 PM

ਬਰਮਿੰਘਮ— ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਲਈ ਆਪਣੀ ਉਮੀਦਾ ਕਾਇਮ ਰੱਖਣ ਵਾਲੀ ਬੰਗਲਾਦੇਸ਼ ਨੂੰ ਭਾਰਤ ਦੇ ਖਿਲਾਫ ਕਰੋ ਜਾਂ ਮਰੋ ਦੇ ਆਪਣੇ ਅਗਲੇ ਵਰਲਡ ਕੱਪ ਮੁਕਾਬਲੇ ਤੋਂ ਪਹਿਲਾਂ ਉਸ ਦੇ ਮੱਧ ਕ੍ਰਮ ਦੇ ਅਹਿਮ ਬੱਲੇਬਾਜ਼ ਮਹਿਮੂਦੁੱਲਾ ਦੇ ਫਿੱਟ ਹੋਣ ਦੀ ਉਮੀਦ ਹੈ।
ਬੰਗਲਾਦੇਸ਼ ਦਾ ਭਾਰਤ ਦੇ ਖਿਲਾਫ ਦੋ ਜੁਲਾਈ ਨੂੰ ਮੁਕਾਬਲਾ ਹੋਣਾ ਹੈ। ਬੰਗਲਾਦੇਸ਼ ਨੂੰ ਸੈਮੀਫਾਈਨਲ ਦੀ ਰੇਸ 'ਚ ਬਣੇ ਰਹਿਣ ਲਈ ਭਾਰਤ ਦੇ ਖਿਲਾਫ ਜਿੱਤਣਾ ਬੇਹੱਦ ਜਰੂਰੀ ਹੈ। ਮਹਿਮੂਦੁੱਲਾ ਅਫਗਾਨਿਸਤਾਨ ਦੇ ਖਿਲਾਫ ਬੱਲੇਬਾਜ਼ੀ ਦੇ ਦੌਰਾਨ ਜਖਮੀ ਹੋ ਗਏ ਸਨ।

PunjabKesari

ਚੰਦਰਮੋਹਨ ਨੇ ਕਿਹਾ, ''ਮਹਮਦੁੱਲਾਹ ਨੂੰ ਪਿੰਜਣੀ ਦੀ ਸੱਟ ਲੱਗੀ ਹੈ। ਅਸੀਂ ਕੁਝ ਦਿਨਾਂ ਤੱਕ ਉਨ੍ਹਾਂ ਦੀ ਫਿਟਨੈੱਸ 'ਤੇ ਆਪਣੀ ਨਜ਼ਰ ਬਣਾਏੇ ਰੱਖਾਂਗੇ। ਬੰਗਲਾਦੇਸ਼ ਟੀਮ ਦੇ ਮੈਨੇਜਰ ਖਾਲਿਦ ਮਹਿਮਦ ਪੰਡਿਤ ਨੂੰ ਉਮੀਦ ਹੈ ਕਿ ਭਾਰਤ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਮਹਮਦੁੱਲਾਹ ਫਿੱਟ ਹੋ ਜਾਣਗੇ ਤੇ ਟੀਮ 'ਚ ਸ਼ਾਮਲ ਹੋਣਗੇ। ਉਨ੍ਹਾਂ ਦੇ ਖੇਡਣ ਤੇ ਨਾ ਖੇਡਣ ਨੂੰ ਲੈ ਕੇ ਅਜੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ।


Related News