ਬੰਗਲਾਦੇਸ਼ ਚੈੱਸ ਲੀਗ : ਭਾਰਤ ਦੇ ਗੁਕੇਸ਼ ਨੇ ਕੀਤਾ 2991 ਰੇਟਿੰਗ ਦਾ ਪ੍ਰਦਰਸ਼ਨ
Friday, Mar 26, 2021 - 12:23 AM (IST)
ਢਾਕਾ (ਬੰਗਲਾਦੇਸ਼) (ਨਿਕਲੇਸ਼ ਜੈਨ)– ਭਾਰਤ ਵਿਚ ਭਾਵੇਂ ਹੀ ਅਸੀਂ ਜਲਦ ਹੀ ਕੌਮਾਂਤਰੀ ਸ਼ਤਰੰਜ ਲੀਗ ਦੇ ਸ਼ੁਰੂ ਹੋਣ ਦੀ ਆਹਟ ਸੁਣ ਰਹੇ ਹਾਂ ਪਰ ਭਾਰਤ ਦਾ ਗੁਆਂਢੀ ਦੇਸ਼ ਬੰਗਲਾਦੇਸ਼ ਇਸ ਮਾਮਲੇ ਵਿਚ ਥੋੜ੍ਹਾ ਅੱਗੇ ਨਜ਼ਰ ਆ ਰਿਹਾ ਹੈ। ਇਸ ਸਾਲ ਬੰਗਲਾਦੇਸ਼ ਦੀ ਸ਼ਤਰੰਜ ਲੀਗ ਦੇ ਕਈ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ
ਆਨ ਦਿ ਬੋਰਡ ਹੋ ਰਹੇ ਇਸ ਮੁਕਾਬਲੇ ਵਿਚ ਕੁਲ 11 ਟੀਮਾਂ ਵਿਚਾਲੇ ਰਾਊਂਡ ਰੌਬਿਨ ਮੁਕਾਬਲੇ ਚੱਲ ਰਹੇ ਹਨ। ਗ੍ਰੈਂਡ ਮਾਸਟਰ ਸੂਰਯ ਸ਼ੇਖਰ ਗਾਂਗੁਲੀ ਤੇ ਰੌਨਕ ਸਾਧਵਾਨੀ ਦੀ ਟੀਮ ਬੰਗਲਾਦੇਸ਼ ਪੋਲਿਸ ਆਪਣੇ ਸਾਰੇ ਛੇ ਮੈਚ ਜਿੱਤ ਕੇ ਸਭ ਤੋਂ ਅੱਗੇ ਚੱਲ ਰਹੀ ਹੈ ਪਰ ਹੁਣ ਤਕ ਸਭ ਤੋਂ ਸ਼ਾਨਦਾਰ ਖੇਡ ਦਿਖਾਈ ਹੈ। ਦੁਨੀਆ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਗ੍ਰੈਂਡ ਮਾਸਟਰ ਬਣਨ ਵਾਲੇ ਭਾਰਤ ਦੇ ਡੀ. ਗੁਕੇਸ਼ ਨੇ ਹੁਣ ਤਕ ਖੇਡੇ ਅਪਾਣੇ ਸਾਰੇ 5 ਮੈਚ ਜਿੱਤ ਕੇ 2991 ਦੀ ਇਤਿਹਾਸ ਰੇਟਿੰਕ ਪ੍ਰਦਰਸ਼ਨ ਕੀਤਾ ਅਤੇ ਫਿਲਹਾਲ ਉਹ ਲੀਗ ਦਾ ਸਭ ਤੋਂ ਬਿਹਤਰੀਨ ਪਰਦਰਸ਼ਨ ਹੈ। ਵੱਡੀ ਗੱਲ ਇਹ ਰਹੀ ਕਿ ਇਸ ਦੌਰਾਨ ਬੰਗਲਾਦੇਸ਼ ਜਹਾਜ਼ ਵਲੋਂ ਖੇਡ ਰਹੇ ਗੁਕੇਸ਼ ਨੇ ਭਾਰਤ ਦੇ ਤਜਰਬੇਕਾਰ ਖਿਡਾਰੀ ਸੂਰਯਸ਼ੇਖਰ ਗਾਂਗੁਲੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਬੋਗੋ ਇੰਡੀਅਨ ਓਪਨਿੰਗ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਗੁਕੇਸ਼ ਨੇ ਸੂਰਯ ਨੂੰ 57 ਚਾਲਾਂ ਵਿਚ ਹਰਾ ਦਿੱਤਾ।
ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਅਧਿਬਨ ਭਾਸਕਰਨ 4.5 ਅੰਕ, ਸੂਰਯ ਗਾਂਗੁਲੀ 4 ਅੰਕ, ਐੱਸ. ਐੱਲ. ਨਾਰਾਇਣਨ 4.5 ਅੰਕ, ਅਭਿਮਨੂ ਪੌਰਾਣਿਕ 3.5 ਅੰਕ, ਅਰਜੁਨ ਐਰਗਾਸੀ 5 ਅੰਕ, ਰੌਨਕ ਸਾਧਵਾਨੀ 4.5 ਅੰਕ, ਮਿੱਤ੍ਰਭਾ ਗੂਹਾ 5.5 ਅੰਕ, ਅਨੂਪ ਦੇਸ਼ਮੁੱਖ 4.5 ਅੰਕ ਬਣਾ ਕੇ ਖੇਡ ਰਹੇ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।