ਬੰਗਲਾਦੇਸ਼ ਬੋਰਡ ਮੁਸਤਾਫਿਜ਼ੁਰ ਨੂੰ IPL ’ਚ ਖੇਡਣ ਲਈ ਦੇਵੇਗਾ NOC
Sunday, Mar 28, 2021 - 08:48 PM (IST)
ਢਾਕਾ– ਬੰਗਲਾਦੇਸ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਬੰਗਲਾਦੇਸ਼ ਕ੍ਰਿਕਟ ਬੋਰਡ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਵਿਚ ਖੇਡਣ ਲਈ ਨੋ-ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਪ੍ਰਦਾਨ ਕਰ ਦੇਵੇਗਾ। ਮੁਸਤਾਫਿਜ਼ੁਰ ਨੂੰ ਰਾਜਸਥਾਨ ਰਾਇਲਜ਼ ਨੇ ਉਸ ਦੇ ਇਕ ਕਰੋੜ ਰੁਪਏ ਦੇ ਬੇਸ ਪ੍ਰਾਇਜ਼ ’ਤੇ ਖਰੀਦਿਆ ਸੀ। ਬੀ. ਸੀ. ਬੀ. ਦੇ ਮੁੱਖ ਚੋਣਕਾਰ ਮਿਨਹਾਜੁਲ ਅਬੇਦਨੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੁਸਤਾਫਿਜ਼ੁਰ ਲਈ ਇਸ ਟੂਰਨਾਮੈਂਟ ਵਿਚ ਖੇਡਣਾ ਠੀਕ ਹੈ ਕਿਉਂਕਿ ਉਹ ਅਗਲੇ ਮਹੀਨੇ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਉਸਦੀ ਟੈਸਟ ਯੋਜਨਾ ਵਿਚ ਸ਼ਾਮਲ ਨਹੀਂ ਹੈ।
ਅਬੇਦੀਨ ਨੇ ਕਿਹਾ ਕਿ ਅਸੀਂ ਮੁਸਤਾਫਿਜ਼ੁਰ ਨੂੰ ਆਈ. ਪੀ. ਐੱਲ. 'ਚ ਖੇਡਣ ਲਈ ਐੱਨ. ਓ. ਸੀ. ਪ੍ਰਦਾਨ ਕਰ ਦਿੱਤਾ ਹੈ ਕਿਉਂਕਿ ਉਹ ਸ਼੍ਰੀਲੰਕਾ ਵਿਰੁੱਧ ਸਾਡੀ 2 ਟੈਸਟ ਮੈਚਾਂ ਦੀ ਯੋਜਨਾ ਦਾ ਹਿੱਸਾ ਨਹੀਂ ਹੈ। ਇਸ ਲਈ ਉਸ ਦੇ ਲਈ ਇਹ ਬੇਹਤਰ ਹੋਵੇਗਾ ਕਿ ਉਹ ਆਈ. ਪੀ. ਐੱਲ. 'ਚ ਖੇਡੇ ਅਤੇ ਕੁਝ ਅਨੁਭਵ ਹਾਸਲ ਕਰੇ। ਮੁਸਤਾਫਿਜ਼ੁਰ ਨੇ ਆਈ. ਪੀ. ਐੱਲ. 'ਚ ਖੇਡਣ ਦੀ ਆਪਣੀ ਯੋਜਾਨਾ ਦੇ ਬਾਰੇ 'ਚ ਹਾਲ ਹੀ 'ਚ ਕਿਹਾ ਸੀ ਮੇਰੀ ਪਹਿਲੀ ਤਰਜੀਹ ਆਪਣੇ ਦੇਸ਼ ਦੇ ਲਈ ਖੇਡਣ ਦੀ ਹੋਵੇਗੀ। ਜੇਕਰ ਮੈਨੂੰ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਦੇ ਲਈ ਚੁਣਿਆ ਜਾਂਦਾ ਹੈ ਤਾਂ ਮੈਂ ਨਿਸ਼ਚਤ ਰੂਪ ਨਾਲ ਖੇਡਾਂਗਾ ਪਰ ਮੈਂ ਨਹੀਂ ਚੁਣਿਆ ਜਾਂਦਾ ਹਾਂ ਤਾਂ ਮੈਂ ਆਈ. ਪੀ. ਐੱਲ. 'ਚ ਖੇਡਾਂਗਾ।
ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।