RCB v CSK : ਚੇਨਈ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ

Friday, Sep 24, 2021 - 11:11 PM (IST)

ਸ਼ਾਰਜਾਹ- ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਿੰਨ ਵਾਰ ਦੇ ਆਈ. ਪੀ. ਐੱਲ. ਜੇਤੂ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਇੱਥੇ ਸ਼ੁੱਕਰਵਾਰ ਨੂੰ ਆਈ. ਪੀ. ਐੱਲ. 14 ਦੇ 35ਵੇਂ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਚੇਨਈ ਨੇ ਫਿਰ ਤੋਂ ਪਹਿਲੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਬੈਂਗਲੁਰੂ ਨੂੰ ਵਧੀਆ ਸਥਿਤੀ ਵਿਚ ਹੋਣ ਦੇ ਬਾਵਜੂਦ 156 ਦੌੜਾਂ 'ਤੇ ਰੋਕ ਦਿੱਤਾ ਅਤੇ ਜਵਾਬ ਵਿਚ 18.1 ਓਵਰ ਵਿਚ ਚਾਰ ਵਿਕਟਾਂ 'ਤੇ 157 ਦੌੜਾਂ ਬਣਾ ਲਈਆਂ ਤੇ ਮੈਚ ਜਿੱਤ ਲਿਆ।

PunjabKesari

ਉਸਦੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਮੋਇਨ ਅਲੀ ਅਤੇ ਅੰਬਾਤੀ ਰਾਇਡੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਿਤੂਰਾਜ ਨੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 26 ਗੇਂਦਾਂ ਵਿਚ 38 ਦੌੜਾਂ, ਡੂ ਪਲੇਸਿਸ ਨੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 26 ਗੇਂਦਾਂ ਵਿਚ 31 ਦੌੜਾਂ, ਮੋਇਨ ਨੇ 2 ਛੱਕਿਆਂ ਦੀ ਮਦਦ ਨਾਲ 18 ਗੇਂਦਾਂ ਵਿਚ 23 ਅਤੇ ਰਾਇਡੂ ਨੇ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 22 ਗੇਂਦਾਂ 'ਤੇ 32 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਡੂ ਪਲੇਸਿਸ ਅਤੇ ਗਾਇਕਵਾੜ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਦੇ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਰੈਨਾ ਨੇ ਜਿੱਥੇ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 10 ਗੇਂਦਾਂ ਵਿਚ 17, ਧੋਨੀ ਨੇ 2 ਚੌਕਿਆਂ ਦੀ ਮਦਦ ਨਾਲ 9 ਗੇਂਦਾਂ ਵਿਚ 11 ਦੌੜਾਂ ਬਣਾਈਆਂ।
 

PunjabKesari

ਬੈਗਲੁਰੂ ਵਲੋਂ ਹਰਸ਼ਲ ਪਟੇਲ ਨੇ ਸਭ ਤੋਂ ਜ਼ਿਆਦਾ 2 ਅਤੇ ਯੁਜਵੇਂਦਰ ਚਾਹਲ- ਗਲੇਨ ਮੈਕਸਵੈੱਲ ਨੇ 1-1 ਵਿਕਟ ਹਾਸਲ ਕੀਤੀ। ਬੱਲੇਬਾਜ਼ੀ ਵਿਚ ਕਪਤਾਨ ਵਿਰਾਟ ਕੋਹਲੀ ਤੇ ਦੇਵਦੱਤ ਪੱਡੀਕਲ ਨੇ ਸ਼ਾਨਦਾਰ ਪਾਰੀ ਖੇਡੀ। ਵਿਰਾਟ ਨੇ ਆਪਣੀ ਪਾਰੀ ਵਿਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 41 ਗੇਂਦਾਂ ਵਿਚ 53, ਜਦਕਿ ਪੱਡੀਕਲ ਨੇ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਗੇਂਦਾਂ ਵਿਚ 70 ਦੌੜਾਂ ਬਣਾਈਆਂ। ਬੈਂਗਲੁਰੂ ਹਾਲਾਂਕਿ ਤਿੰਨ ਨੰਬਰ 'ਤੇ ਹੀ ਬਰਕਰਾਰ ਹੈ ਪਰ ਉਸਦਾ ਨੈੱਟ ਰਨ ਰੇਟ ਪ੍ਰਭਾਵਿਤ ਹੋਇਆ ਹੈ।

ਇਹ ਖ਼ਬਰ ਪੜ੍ਹੋ-  ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ

PunjabKesari

ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ

ਸੰਭਾਵਿਤ ਪਲੇਇੰਗ ਇਲੈਵਨ
ਰਾਇਲ ਚੈਲੰਜਰਜ਼ ਬੰਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਕੇ.ਐੱਸ. ਭਾਰਤ (ਵਿਕਟਕੀਪਰ), ਗਲੇਨ ਮੈਕਸਵੈੱਲ, ਏ.ਬੀ. ਡਿਵਿਲੀਅਰਸ, ਟਿਮ ਡੇਵਿਡ/ਵਾਨਿੰਦੂ ਹਸਰੰਗਾ, ਕਾਹਿਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਨਵਦੀਪ ਸੈਣੀ
ਚੇਨਈ ਸੁਪਰ ਕਿੰਗਜ਼ : ਫਾਫ ਡੂ ਪਲੇਸਿਸ, ਰੁਤੂਰਾਜ ਗਾਇਕਵਾੜ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ.ਐੱਸ. ਧੋਨੀ (ਕਪਤਾਨ ਤੇ ਵਿਕਟਕੀਪਰ), ਡਵੇਨ ਬ੍ਰਾਵੋ/ਸੈਮ ਕੁਰੇਨ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


Gurdeep Singh

Content Editor

Related News