ਬੈਂਗਲੁਰੂ ਨੇ ਆਈ. ਐੱਸ. ਐੱਲ. ਸੈਮੀਫਾਈਨਲ ਦੇ ਪਹਿਲੇ ਪੜਾਅ ’ਚ ਏ. ਟੀ. ਕੇ. ਨੂੰ ਹਰਾਇਆ
Monday, Mar 02, 2020 - 09:58 AM (IST)

ਬੈਂਗਲੁਰੂ— ਸਾਬਕਾ ਚੈਂਪੀਅਨ ਬੈਂਗਲੁਰੂ ਫੁੱਟਬਾਲ ਕਲੱਬ ਨੇ ਐਤਵਾਰ ਨੂੰ ਇੱਥੇ ਸੈਮੀਫਾਈਨਲ ਦੇ ਪਹਿਲੇ ਪੜਾਅ ’ਚ ਏ. ਟੀ. ਕੇ. ’ਤੇ 1-0 ਨਾਲ ਜਿੱਤ ਦਰਜ ਕੀਤੀ। ਦੇਸ਼ੋਰਨ ਬ੍ਰਾਊਨ ਨੇ 31ਵੇਂ ਮਿੰਟ ’ਚ ਬੈਂਗਲੁਰੂ ਐੱਫ. ਸੀ. ਲਈ ਗੋਲ ਕੀਤਾ। ਜਦਕਿ ਏ. ਟੀ. ਕੇ. ਦੀ ਟੀਮ ਬਰਾਬਰੀ ਦੇ ਗੋਲ ਲਈ ਕੋਸ਼ਿਸ਼ ਕਰਦੀ ਰਹੀ ਪਰ ਗੋਲ ਨਾ ਕਰ ਸਕੀ। ਹੁਣ ਦੂਜੇ ਪੜਾਅ ਦਾ ਮੁਕਾਬਲਾ ਅਗਲੇ ਐਤਵਾਰ ਨੂੰ ਕੋਲਕਾਤਾ ’ਚ ਖੇਡਿਆ ਜਾਵੇਗਾ।