ਡਿਫੈਂਡਿੰਗ ਚੈਂਪੀਅਨ ਬੈਂਗਲੁਰੂ ਨੇ ਕੀਤਾ ਜੇਤੂ ਆਗਾਜ਼, ਪਟਨਾ ਨੂੰ ਹਰਾਇਆ

Sunday, Jul 21, 2019 - 12:47 PM (IST)

ਡਿਫੈਂਡਿੰਗ ਚੈਂਪੀਅਨ ਬੈਂਗਲੁਰੂ ਨੇ ਕੀਤਾ ਜੇਤੂ ਆਗਾਜ਼, ਪਟਨਾ ਨੂੰ ਹਰਾਇਆ

ਸਪੋਰਟਸ ਡੈਸਕ— ਪ੍ਰੋ ਕਬੱਡੀ ਲੀਗ 2019 ਦਾ ਸਤਵਾਂ ਸੈਸ਼ਨ ਸ਼ਨੀਵਾਰ ਤੋਂ ਭਾਵ 20 ਜੁਲਾਈ ਤੋਂ ਸ਼ੁਰੂ ਹੋ ਗਿਆ। ਇਸ ਲੀਗ ਦਾ ਦੂਜਾ ਮੁਕਾਬਲਾ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਅਤੇ ਤਿੰਨ ਵਾਰ ਦੀ ਜੇਤੂ ਪਟਨਾ ਪਾਈਰੇਟਸ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਡਿਫੈਂਡਿੰਗ ਚੈਂਪੀਅਨ ਬੈਂਗਲੁਰੂ ਬੁਲਸ ਅਤੇ ਤਿੰਨ ਵਾਰ ਦੀ ਜੇਤੂ ਪਟਨਾ ਪਾਈਰੇਟਸ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਡਿਫੈਂਡਿੰਗ ਚੈਂਪੀਅਨ ਬੈਂਗਲੁਰੂ ਨੇ ਸ਼ਾਨਦਾਰ 34-32 ਦੇ ਕਰੀਬੀ ਫਰਕ ਨਾਲ ਜਿੱਤ ਹਾਸਲ ਕੀਤੀ ਹੈ। 

ਇਹ ਮੁਕਾਬਲਾ ਹੈਦਰਾਬਾਦ ਦੇ ਗਾਚੀਬਾਵਲੀ ਇੰਡੋਰ ਸਟੇਡੀਅਮ 'ਚ ਸ਼ਾਮ 8.30 ਤੋਂ ਖੇਡਿਆ ਗਿਆ। ਪਹਿਲੇ ਹਾਫ 'ਚ ਪਟਨਾ ਦੀ ਟੀਮ ਨੇ ਬਾਜ਼ੀ ਮਾਰੀ ਸੀ ਪਰ ਬੈਂਗਲੁਰੂ ਨੇ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕੀਤੀ ਅਤੇ ਦਮਦਾਰ ਡਿਫੈਂਸ ਦਿਖਾਇਆ। ਇਕ ਸਮੇਂ ਸਕੋਰ 24-24 ਦੀ ਬਰਾਬਰੀ 'ਤੇ ਸੀ। ਹਾਲਾਂਕਿ ਬੈਂਗਲੁਰੂ ਨੇ ਆਪਣੀ ਲੈਅ ਬਰਕਰਾਰ ਰੱਖੀ ਅਤੇ 34-32 ਭਾਵ ਕਿ ਦੋ ਅੰਕਾਂ ਨਾਲ ਇਸ ਮੈਚ ਨੂੰ ਜਿੱਤ ਲਿਆ। ਇਸ ਮੈਚ 'ਚ ਪਵਨ ਅਤੇ ਪਰਦੀਪ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ।


author

Tarsem Singh

Content Editor

Related News