BAN vs SL Asia Cup : ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤਾ 258 ਦੌੜਾਂ ਦਾ ਟੀਚਾ

09/09/2023 6:46:31 PM

ਸਪੋਰਟਸ ਡੈਸਕ— ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਸੁਪਰ 4 ਦਾ ਦੂਜਾ ਮੈਚ ਅੱਜ ਦੁਪਹਿਰ ਕੋਲੰਬੋ ਦੇ ਆਰ.ਕੇ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ।  ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਦਿੱਤਾ।

ਸ਼੍ਰੀਲੰਕਾ ਲਈ ਸਦੀਰਾ ਸਮਰਵਿਕਰਮਾ ਨੇ 93 ਦੌੜਾਂ, ਪਥੁਮ ਨਿਸਾਂਕਾ ਨੇ 40 ਦੌੜਾਂ, ਦਿਮੁਥ ਕਰੁਣਾਰਤਨੇ ਨੇ 18 ਦੌੜਾਂ, ਕੁਸਲ ਮੇਂਡਿਸ ਨੇ 50 ਦੌੜਾਂ, ਚਰਿਥ ਅਸਲਾਂਕਾ ਨੇ 10 ਦੌੜਾਂ ਤੇ ਧਨੰਜੈ ਡਿ ਸਿਲਵਾ ਨੇ 6 ਦੌੜਾਂ, ਦਾਸੁਨ ਸ਼ਨਾਕਾ ਨੇ 24 ਦੌੜਾਂ, ਦੁਨਿਥ ਵੇਲੇਜ ਨੇ 3 ਤੇ ਮਹੀਸ਼ ਥਿਕਸ਼ਾਨਾ ਨੇ 2 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਤਸਕਿਨ ਅਹਿਮਦ ਨੇ 3, ਸ਼ੋਰਿਫੁਲ ਇਸਲਾਮ ਨੇ 2, ਹਸਨ ਮਹਿਮੂਦ ਨੇ 3 ਵਿਕਟਾਂ ਲਈਆਂ। ਸ਼੍ਰੀਲੰਕਾ ਨੇ ਗਰੁੱਪ ਪੜਾਅ ਦੇ ਆਪਣੇ ਦੋਵੇਂ ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਨੂੰ ਇਕ ਜਿੱਤਣਾ ਪਿਆ ਅਤੇ ਇਕ ਹਾਰਨਾ ਪਿਆ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਖਾਸ ਗੱਲਾਂ ਬਾਰੇ-

ਇਹ ਵੀ ਪੜ੍ਹੋ : ਗੌਤਮ ਗੰਭੀਰ ਨੇ ਚੁਣਿਆ ਸਰਵਸ੍ਰੇਸ਼ਠ ਕਪਤਾਨ, ਗਾਂਗੁਲੀ, ਧੋਨੀ ਜਾਂ ਵਿਰਾਟ ਨਹੀਂ ਸਗੋਂ ਇਸ ਕ੍ਰਿਕਟਰ ਦਾ ਲਿਆ ਨਾਂ 

ਪਿੱਚ ਰਿਪੋਰਟ
ਆਰ ਪ੍ਰੇਮਦਾਸਾ ਸਟੇਡੀਅਮ ਅਜਿਹੀ ਪਿੱਚ ਪੇਸ਼ ਕਰਦਾ ਹੈ ਜੋ ਕੁਦਰਤੀ ਤੌਰ 'ਤੇ ਬੱਲੇਬਾਜ਼ਾਂ ਲਈ ਕਾਫ਼ੀ ਅਨੁਕੂਲ ਹੈ। ਸਪਿਨਰ ਵਿਸ਼ੇਸ਼ ਤੌਰ 'ਤੇ ਟਰਨ ਅਤੇ ਉਛਾਲ ਕਾਰਨ ਇਸ ਟਰੈਕ 'ਤੇ  ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਬੱਲੇਬਾਜ਼ ਪਿੱਚ ਦੀ ਬੱਲੇਬਾਜ਼ੀ ਸੁਭਾਅ ਦਾ ਫ਼ਾਇਦਾ ਉਠਾ ਸਕਦੇ ਹਨ ਅਤੇ ਵੱਡੇ ਸਕੋਰ ਬਣਾ ਸਕਦੇ ਹਨ। ਟਾਸ ਜਿੱਤਣ ਵਾਲੀਆਂ ਟੀਮਾਂ ਪਿੱਛਾ ਕਰਨ ਦੀ ਚੋਣ ਕਰ ਸਕਦੀਆਂ ਹਨ। ਪਹਿਲੀ ਪਾਰੀ ਦਾ ਔਸਤ ਸਕੋਰ 214 ਹੈ।

ਮੌਸਮ
ਕੋਲੰਬੋ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। 9 ਸਤੰਬਰ ਨੂੰ ਹੋਣ ਵਾਲੇ ਮੈਚ ਲਈ ਸਥਿਤੀ ਖ਼ਾਸ ਤੌਰ 'ਤੇ ਨਿਰਾਸ਼ਾਜਨਕ ਹੈ, ਕਿਉਂਕਿ ਮੀਂਹ ਦੇ ਵਿਘਨ ਪੈਣ ਦੀ ਲਗਭਗ 90 ਫ਼ੀਸਦੀ ਸੰਭਾਵਨਾ ਹੈ। ਮੀਂਹ ਦਿਨ ਭਰ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ

ਪਲੇਇੰਗ 11

ਬੰਗਲਾਦੇਸ਼ : ਮੁਹੰਮਦ ਨਈਮ, ਮੇਹਿਦੀ ਹਸਨ ਮਿਰਾਜ਼, ਲਿਟਨ ਦਾਸ, ਸ਼ਾਕਿਬ ਅਲ ਹਸਨ (ਕਪਤਾਨ), ਤੌਹੀਦ ਹ੍ਰਿਦੌਏ, ਮੁਸ਼ਫਿਕਰ ਰਹੀਮ (ਵਿਕਟਕੀਪਰ), ਸ਼ਮੀਮ ਹੁਸੈਨ, ਤਸਕੀਨ ਅਹਿਮਦ, ਸ਼ਰਿਫੁਲ ਇਸਲਾਮ, ਹਸਨ ਮਹਿਮੂਦ, ਨਸੂਮ ਅਹਿਮਦ

ਸ਼੍ਰੀਲੰਕਾ : ਪਥੁਮ ਨਿਸਾੰਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜਯਾ ਡੀ ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਦੁਨਿਥ ਵੇਲਾਲੇਜ, ਮਹੀਸ਼ ਥੀਕਸ਼ਾਨਾ, ਕਸੁਨ ਰਜਿਥਾ, ਮਥੀਸ਼ਾ ਪਥੀਰਾਨਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News