BAN vs IND : ਆਖਰੀ ਵਨਡੇ ਮੈਚ ''ਚ ਭਾਰਤੀ ਸਿਖਰਲੇ ਕ੍ਰਮ ''ਤੇ ਰਹੇਗਾ ਫੋਕਸ
Friday, Jul 21, 2023 - 03:51 PM (IST)
ਮੀਰਪੁਰ- ਬੰਗਲਾਦੇਸ਼ ਦੇ ਖ਼ਿਲਾਫ਼ ਸ਼ਨੀਵਾਰ ਨੂੰ ਤੀਜੇ ਅਤੇ ਆਖ਼ਰੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰਨ ਵਾਲੀ ਭਾਰਤੀ ਟੀਮ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸਨ ਦੀ ਉਮੀਦ ਹੋਵੇਗੀ। ਖਰਾਬ ਸ਼ੁਰੂਆਤ ਤੋਂ ਬਾਅਦ ਭਾਰਤ ਨੇ ਬੁੱਧਵਾਰ ਨੂੰ ਦੂਜਾ ਮੈਚ 108 ਦੌੜਾਂ ਨਾਲ ਜਿੱਤ ਕੇ ਵਾਪਸੀ ਕੀਤੀ। ਉਨ੍ਹਾਂ ਨੂੰ ਬੰਗਲਾਦੇਸ਼ ਦੇ ਹੱਥੋਂ ਪਹਿਲੇ ਮੈਚ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੀਜੇ ਮੈਚ 'ਚ ਭਾਰਤ ਦੀ ਨਜ਼ਰ ਨਾ ਸਿਰਫ ਜਿੱਤ 'ਤੇ ਹੋਵੇਗੀ ਸਗੋਂ ਉਹ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਪਿੱਚ ਬਾਰੇ ਹੋਰ ਜਾਣਨ ਦੀ ਕੋਸ਼ਿਸ਼ 'ਤੇ ਵੀ ਰਹੇਗੀ ਕਿਉਂਕਿ ਅਗਲੇ ਸਾਲ ਬੰਗਲਾਦੇਸ਼ 'ਚ ਵਿਸ਼ਵ ਕੱਪ ਹੋਣਾ ਹੈ।
ਇਹ ਵੀ ਪੜ੍ਹੋ- ਟਰਾਇਲ ਤੋਂ ਛੋਟ ਮੈਨੂੰ ਵੀ ਮਿਲ ਰਹੀ ਸੀ, ਮੈਂ ਨਹੀਂ ਲਈ ਬਜਰੰਗ-ਵਿਨੇਸ਼ ਮੁੱਦੇ 'ਤੇ ਬੋਲੀ ਸਾਕਸ਼ੀ ਮਲਿਕ
ਪਹਿਲੇ ਮੈਚ 'ਚ ਭਾਰਤੀ ਟੀਮ 113 ਦੌੜਾਂ 'ਤੇ ਢੇਰ ਹੋ ਗਈ ਸੀ। ਹਾਲਾਂਕਿ ਦੂਜੇ ਵਨਡੇ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਅਤੇ ਜੇਮਿਮਾ ਰੌਡਰਿਗਜ਼ ਨੇ ਅਰਧ ਸੈਂਕੜੇ ਜੜੇ। ਹਾਲਾਂਕਿ ਚੋਟੀ ਦੇ ਕ੍ਰਮ ਦੀ ਫਾਰਮ ਭਾਰਤ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸਟਾਰ ਓਪਨਰ ਸਮ੍ਰਿਤੀ ਮੰਧਾਨਾ ਦੀ ਟੀ-20 ਵਨਡੇ 'ਚ ਵੀ ਖਰਾਬ ਫਾਰਮ ਜਾਰੀ ਹੈ। ਉਹ ਦੋ ਵਨਡੇ ਮੈਚਾਂ ਵਿੱਚ ਸਿਰਫ਼ 47 ਦੌੜਾਂ ਹੀ ਬਣਾ ਪਾਈ। ਸਲਾਮੀ ਬੱਲੇਬਾਜ਼ ਪ੍ਰਿਆ ਪੂਨੀਆ ਵਾਪਸੀ ਕਰਨ 'ਚ ਨਾਕਾਮ ਰਹੀ, ਉਨ੍ਹਾਂ ਨੂੰ ਵਨਡੇ 'ਚ ਸ਼ੈਫਾਲੀ ਵਰਮਾ ਦੀ ਥਾਂ 'ਤੇ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਦੋ ਮੈਚਾਂ ਵਿੱਚ 10 ਅਤੇ ਸੱਤ ਦੌੜਾਂ ਬਣਾਈਆਂ।
ਵਿਕਟਕੀਪਰ ਯਸ਼ਤਿਕਾ ਭਾਟੀਆ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਜੇਮਿਮਾ ਹਾਲਾਂਕਿ ਕਰੀਅਰ ਦੀ ਸਰਵਸ਼੍ਰੇਸ਼ਠ 86 ਦੌੜਾਂ ਨਾਲ ਫਾਰਮ 'ਚ ਵਾਪਸੀ ਕੀਤੀ। ਕਪਤਾਨ ਹਰਮਨਪ੍ਰੀਤ ਨੇ ਚੰਗੀ ਪਾਰੀ ਖੇਡੀ ਪਰ ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ। ਦੇਖਣਾ ਹੋਵੇਗਾ ਕਿ ਉਹ ਇਸ ਮੈਚ ਲਈ ਪੂਰੀ ਤਰ੍ਹਾਂ ਫਿੱਟ ਹੈ ਜਾਂ ਨਹੀਂ। ਦੌੜਦੇ ਸਮੇਂ ਉਨ੍ਹਾਂ ਦੇ ਖੱਬੇ ਗੁੱਟ 'ਤੇ ਗੇਂਦ ਲੱਗ ਗਈ ਅਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਮੈਦਾਨ ਛੱਡਣਾ ਪਿਆ। ਉਹ ਬੱਲੇਬਾਜ਼ੀ ਲਈ ਵਾਪਸ ਪਰਤੀ ਪਰ ਸਿਰਫ਼ ਅੱਠ ਗੇਂਦਾਂ ਹੀ ਖੇਡ ਸਕੀ।
ਬੰਗਲਾਦੇਸ਼ ਦੀ ਪਾਰੀ 'ਚ ਉਨ੍ਹਾਂ ਨੇ ਫੀਲਡਿੰਗ ਨਹੀਂ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੈੱਗ ਸਪਿੰਨਰ ਦੇਵਿਕਾ ਵੈਦਿਆ ਅਤੇ ਅਨਿਯਮਿਤ ਸਪਿਨਰ ਜੇਮਿਮਾ ਨੇ ਮਿਲ ਕੇ ਸੱਤ ਵਿਕਟਾਂ ਲਈਆਂ। ਬੰਗਲਾਦੇਸ਼ ਨੇ 14 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਹੁਣ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵਿਨੇਸ਼, ਬਜਰੰਗ ਨੂੰ ਏਸ਼ੀਆਡ ਟਰਾਇਲ 'ਚ ਛੋਟ 'ਤੇ ਸ਼ਨੀਵਾਰ ਨੂੰ ਫ਼ੈਸਲਾ ਦੇਵੇਗੀ ਅਦਾਲਤ
ਟੀਮਾਂ:
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਸ਼ੇਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਯਸਤਿਕਾ ਭਾਟੀਆ, ਹਰਲੀਨ ਦਿਓਲ, ਦੇਵਿਕਾ ਵੈਦਿਆ, ਉਮਾ ਛੇਤਰੀ, ਅਮਨਜੋਤ ਕੌਰ, ਪ੍ਰਿਆ ਪੂਨੀਆ, ਪੂਜਾ ਵਸਤਰਕਾਰ, ਮੇਘਨਾ ਸਿੰਘ, ਅੰਜਲੀ ਸਰਵਾਨੀ, ਮੋਨਿਕਾ ਪਟੇਲ, ਰਾਸ਼ੀ ਕਨੌਜੀਆ ਅਨੁਸ਼ਾ ਬਾਰੈੱਡੀ ਅਤੇ ਸਨੇਹ ਰਾਣਾ।
ਬੰਗਲਾਦੇਸ਼ : ਨਿਗਾਰ ਸੁਲਤਾਨਾ (ਕਪਤਾਨ), ਨਾਹਿਦਾ ਅਖਤਰ, ਮੁਰਸ਼ਿਦਾ ਖਾਤੂਨ, ਫਰਗਨਾ ਹੱਕ, ਸ਼ੋਭਨਾ ਮੋਸਤਾਰੀ, ਸ਼ੋਰਨਾ ਅਖਤਰ, ਰਿਤੂ ਮੋਨੀ, ਲਤਾ ਮੰਡਲ, ਦਿਸ਼ਾ ਬਿਸਵਾਸ, ਮਰੂਫਾ ਅਖਤਰ, ਸ਼ਰਮਿਨ ਅਖਤਰ, ਸੰਜੀਦਾ ਅਖਤਰ, ਰਾਬੀਆ ਖਾਨ, ਸੁਲਤਾਨਾ ਖਾਤੂਨ, ਸਲਮਾ ਖਾਤੂਨ, ਫਾਤਿਮਾ ਖਾਤੂਨ ਅਤੇ ਸ਼ਮੀਮਾ ਸੁਲਤਾਨਾ।
ਸਮਾਂ : ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9:00 ਵਜੇ ਸ਼ੁਰੂ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8