BAN vs IND: ਬੰਗਲਾਦੇਸ਼ ਤੋਂ ਵਨਡੇ ਮੈਚ ਹਾਰੀ ਭਾਰਤੀ ਮਹਿਲਾ ਟੀਮ, 40 ਦੌੜਾਂ ਨਾਲ ਮਿਲੀ ਹਾਰ
Sunday, Jul 16, 2023 - 05:35 PM (IST)
ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਮਹਿਲਾ ਟੀਮ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਢਾਕਾ 'ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੀਂਹ ਕਾਰਨ ਹੋਏ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 152 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਟੀਮ ਇੰਡੀਆ ਸਿਰਫ਼ 113 ਦੌੜਾਂ ਹੀ ਬਣਾ ਸਕੀ ਅਤੇ ਡਕਵਰਥ ਲੁਈਸ ਨਿਯਮ ਦੇ ਤਹਿਤ 40 ਦੌੜਾਂ ਨਾਲ ਮੈਚ ਹਾਰ ਗਈ। ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਟੀਮ ਇੰਡੀਆ ਬੰਗਲਾਦੇਸ਼ ਤੋਂ ਕੋਈ ਮੈਚ ਹਾਰੀ ਹੈ।
ਇਹ ਵੀ ਪੜ੍ਹੋ- ਲੌਂਗ ਜੰਪਰ ਸ਼੍ਰੀਸ਼ੰਕਰ ਨੇ 2024 ਓਲੰਪਿਕ ਲਈ ਕੀਤਾ ਕੁਆਲੀਫਾਈ, ਜਿੱਤਿਆ ਚਾਂਦੀ ਤਮਗਾ
ਭਾਰਤ ਦੀ ਸ਼ਰਮਨਾਕ ਹਾਰ
ਅਨੁਸ਼ਾ ਦੇ ਰਨ ਆਊਟ ਹੋਣ ਨਾਲ ਭਾਰਤੀ ਪਾਰੀ 113 ਦੌੜਾਂ 'ਤੇ ਸਿਮਟ ਗਈ ਅਤੇ ਬੰਗਲਾਦੇਸ਼ ਨੇ ਪਹਿਲੀ ਵਾਰ ਮਹਿਲਾ ਵਨਡੇ ਕ੍ਰਿਕਟ 'ਚ ਭਾਰਤ ਨੂੰ ਹਰਾਇਆ। ਮੀਂਹ ਕਾਰਨ ਮੈਚ ਨੂੰ 44-44 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 43 ਓਵਰਾਂ 'ਚ 152 ਦੌੜਾਂ 'ਤੇ ਆਊਟ ਹੋ ਗਈ। ਜਵਾਬ 'ਚ ਟੀਮ ਇੰਡੀਆ 35.5 ਓਵਰਾਂ 'ਚ ਸਿਰਫ਼ 113 ਦੌੜਾਂ ਹੀ ਬਣਾ ਸਕੀ ਅਤੇ ਡਕਵਰਥ ਲੁਈਸ ਵਿਧੀ ਦੇ ਤਹਿਤ 40 ਦੌੜਾਂ ਨਾਲ ਮੈਚ ਹਾਰ ਗਈ।
ਇਹ ਵੀ ਪੜ੍ਹੋ- ਲਕਸ਼ਯ ਸੇਨ ਅਮਰੀਕੀ ਓਪਨ ਤੋਂ ਬਾਹਰ, ਸੈਮੀਫਾਈਨਲ 'ਚ ਫੇਂਗ ਤੋਂ ਹਾਰੇ
ਬੰਗਲਾਦੇਸ਼ ਲਈ ਕਪਤਾਨ ਨਿਗਾਰ ਸੁਲਤਾਨਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਜਦਕਿ ਫਰਗਾਨਾ ਹੱਕ ਨੇ 27 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪਹਿਲਾ ਵਨਡੇ ਖੇਡ ਰਹੀ ਅਮਨਜੋਤ ਕੌਰ ਨੇ ਚਾਰ ਵਿਕਟਾਂ ਲਈਆਂ। ਦੇਵਿਕਾ ਵੈਦਿਆ ਨੇ ਦੋ ਅਤੇ ਦੀਪਤੀ ਸ਼ਰਮਾ ਨੇ ਇਕ ਵਿਕਟ ਹਾਸਲ ਕੀਤੀ। ਭਾਰਤ ਲਈ ਸਭ ਤੋਂ ਵੱਧ 20 ਦੌੜਾਂ ਦੀਪਤੀ ਦੇ ਬੱਲੇ ਤੋਂ ਨਿਕਲੀਆਂ। ਅਮਨਜੋਤ ਕੌਰ ਅਤੇ ਯਸਤਿਕਾ ਭਾਟੀਆ ਨੇ 15-15 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਲਈ ਮੁਰਫਾ ਅਖ਼ਤਰ ਨੇ ਚਾਰ ਵਿਕਟਾਂ ਲਈਆਂ। ਰਾਬੀਆ ਖਾਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਾਹਿਦਾ ਅਖ਼ਤਰ ਅਤੇ ਸੁਲਤਾਨਾ ਖਾਤੂਨ ਨੇ ਇਕ-ਇਕ ਵਿਕਟ ਲਈ। ਟੀ-20 ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਵਨਡੇ ਸੀਰੀਜ਼ ਤੋਂ ਪਹਿਲਾਂ ਮੈਚ 'ਚ ਹਾਰ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਅਗਲੇ ਮੈਚ 'ਚ ਟੀਮ ਇੰਡੀਆ ਦਮਦਾਰ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
