BAN v SL : ਰਹੀਮ ਦਾ ਸੈਂਕੜਾ, ਬੰਗਲਾਦੇਸ਼ ਨੇ ਪਹਿਲੀ ਵਾਰ ਸ਼੍ਰੀਲੰਕਾ ਤੋਂ ਜਿੱਤੀ ਸੀਰੀਜ਼
Wednesday, May 26, 2021 - 01:18 AM (IST)
ਢਾਕਾ- ਵਿਕਟਕੀਪਰ ਬੱਲੇਬਾਜ਼ ਮੁਸਤਫਿਜ਼ੁਰ ਰਹੀਮ (125) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਮੰਗਲਵਾਰ ਨੂੰ ਇਕਪਾਸੜ ਅੰਦਾਜ਼ ਵਿਚ ਡਕਵਰਥ ਲੂਈਸ ਨਿਯਮ ਦੇ ਤਹਿਤ 103 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਦੀ ਸ਼੍ਰੀਲੰਕਾ ਵਿਰੁੱਧ ਦੋ-ਪੱਖੀ ਸੀਰੀਜ਼ ਵਿਚ ਪਹਿਲੀ ਸੀਰੀਜ਼ ਜਿੱਤ ਹੈ। 'ਮੈਨ ਆਫ ਦਿ ਮੈਚ' ਬਣੇ ਰਹੀਮ ਦੀਆਂ 127 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ ਬਣੀਆਂ 125 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੇ 48.1 ਓਵਰਾਂ ਵਿਚ 246 ਦੌੜਾਂ ਬਣਾ ਕੇ ਚੁਣੌਤੀਪੂਰਨ ਸਕੋਰ ਬਣਾਇਆ ਸੀ ਤੇ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੂੰ 40 ਓਵਰਾਂ ਵਿਚ 9 ਵਿਕਟਾਂ 'ਤੇ 141 ਦੌੜਾਂ 'ਤੇ ਰੋਕ ਦਿੱਤਾ। ਸ਼੍ਰੀਲੰਕਾ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨ ਪਿਆ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ
ਸ਼੍ਰੀਲੰਕਾ ਦੀ ਪਾਰੀ ਵਿਚ ਜਦੋਂ 38 ਓਵਰਾਂ 'ਚ 9 ਵਿਕਟਾਂ 126 ਦੌੜਾਂ ਬਣਾਈਆਂ ਸਨ ਤਦ ਮੀਂਹ ਆਉਣ ਕਾਰਨ ਖੇਡ ਰੋਕਣੀ ਪਈ। ਖੇਡ ਸ਼ੁਰੂ ਹੋਣ 'ਤੇ ਓਵਰਾਂ ਦੀ ਗਿਣਤੀ ਘਟਾ ਕੇ 40 ਕਰ ਦਿੱਤੀ ਗਈ ਪਰ ਦੌੜਾਂ ਦੀ ਗਿਣਤੀ ਨਹੀਂ ਘਟਾਈ ਗਈ। ਸ਼੍ਰੀਲੰਕਾ ਨੇ ਮੈਚ ਖਤਮ ਹੋਣ ਤੱਖ ਆਪਣਾ ਸਕੋਰ 141 ਦੌੜਾਂ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ- ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।