ਥਾਈਲੈਂਡ ਅਤੇ ਮਲੇਸ਼ੀਆ ਦੇ ਵੇਟਲਿਫਟਰ ਟੋਕੀਓ ਓਲੰਪਿਕ ਤੋਂ ਬੈਨ

Sunday, Apr 05, 2020 - 06:31 PM (IST)

ਥਾਈਲੈਂਡ ਅਤੇ ਮਲੇਸ਼ੀਆ ਦੇ ਵੇਟਲਿਫਟਰ ਟੋਕੀਓ ਓਲੰਪਿਕ ਤੋਂ ਬੈਨ

ਪੈਰਿਸ : ਥਾਈਲੈਂਡ ਅਤੇ ਮਲੇਸ਼ੀਆ ਦੇ ਵੇਟਲਿਫਟਰ ਨੂੰ ਡੋਪਿੰਗ ਉਲੰਘਣਾ ਕਾਰਨ 2020 ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਤੋਂ ਪ੍ਰਤੀਬੰਧਿਤ ਕਰ ਦਿੱਤਾ ਗਿਆ ਹੈ। ਆਜ਼ਾਦ ਮੈਂਬਰ ਫੈਡਰੇਸ਼ਨ ਸੈਕਸ਼ੰਸ ਪੈਨਲ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਥਾਈ ਐਮੇਚਿਓਰ ਵੇਟਲਿਫਟਿੰਗ ਸੰਘ ਅਤੇ ਮਲੇਸ਼ੀਆ ਵੇਟਲਿਫਟਿੰਗ ਸੰਘ ਨੂੰ ਇਸ ਦੇ ਨਾਲ ਕ੍ਰਮਵਾਰ : 3 ਸਾਲ ਅਤੇ ਇਕ ਸਾਲ ਦੇ ਲਈ ਕੌਮਾਂਤਰੀ ਵੇਟਲਿਫਟਿੰਗ ਸੰਘ ਦੇ ਮੈਂਬਰ ਦੇ ਰੂਪ ’ਚ ਸਸਪੈਂਡ ਕਰ ਦਿੱਤਾ ਗਿਆ ਹੈ। 

ਪੈਨਲ ਨੇ ਕਿਹਾ ਕਿ ਥਾਈਲੈਂਡ-ਮਲੇਸ਼ੀਆ ਦੇ ਵੇਟਲਿਫਟਰਾਂ ’ਤੇ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਤੋਂ ਲੱਗੀ ਪਾਬੰਦੀ ਓਲੰਪਿਕ ਦੇ ਪ੍ਰੋਗਰਾਮ ਵਿਚ ਤਬਦੀਲੀ ਦੇ ਬਾਵਜੂਦ ਬਣਿਆ ਰਹੇਗਾ। ਟੋਕੀਓ ਓਲੰਪਿਕ ਨੂੰ ਕੋਰੋਨ ਵਾਇਰਸ ਕਾਰਨ 2021 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਥਾਈਲੈਂਡ ਦੇ 9 ਵੇਟਲਿਫਟਰ 2018 ਵਿਸ਼ਵ ਚੈਂਪੀਅਨਸ਼ਿਪ ਵਿਚ ਪਾਜ਼ੇਟਿਵ ਪਾਏ ਗਏ ਸੀ, ਜਿਸ ਤੋਂ ਬਾਅਦ ਥਾਈਲੈਂਡ ਨੇ ਖੁਦ ਨੂੰ ਟੋਕੀਓ ਓਲੰਪਿਕ ਸਣੇ ਕੌਮਾਂਤਰੀ ਪ੍ਰਤੀਯੋਗਿਤਾਵਾਂ ਤੋਂ ਹਟਾ ਲਿਆ ਗਿਆ ਸੀ। ਕਿਸੇ ਵੀ ਥਾਈ ਵੇਟਲਿਫਟਰ ਨੇ ਪਾਬੰਦੀ ਤੋਂ ਬਾਅਦ ਕੌਮਾਂਤਰੀ ਵੇਟਲਿਫਟਿੰਗ ਮਹਾਸੰਘ ਦੇ ਓਲੰਪਿਕ ਕੁਆਲੀਫੀਕੇਸ਼ਨ ਵਿਚ ਹਿੱਸਾ ਨਹੀਂ ਲਿਆ ਹੈ। 


author

Ranjit

Content Editor

Related News