ਬਜਰੰਗ ਨੇ ਮਾਸਕੋ ''ਚ ਸ਼ੁਰੂ ਕੀਤੀ ਪ੍ਰੈਕਟਿਸ, ਅਗਲੇ ਸਾਲ ਇਨ੍ਹਾਂ ਟੂਰਨਾਮੈਂਟਸ ''ਚ ਲੈਣਗੇ ਹਿੱਸਾ!
Wednesday, Dec 29, 2021 - 11:15 AM (IST)
ਨਵੀਂ ਦਿੱਲੀ- ਟੋਕੀਓ ਓਲੰਪਿਕ ਦੇ ਕਾਂਸੀ ਤਮਗ਼ਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਸੈਸ਼ਨ ਤੋਂ ਪਹਿਲਾਂ 26 ਦਿਨਾਂ ਦੇ ਲਈ ਅਭਿਆਸ ਕੈਂਪ ਲਈ ਸੋਮਵਾਰ ਨੂੰ ਮਾਸਕੋ ਪਹੁੰਚ ਗਏ ਹਨ ਜਿੱਥੇ ਉਹ 21 ਜਨਵਰੀ ਤਕ ਤਿਆਰੀਆਂ ਕਰਨਗੇ। ਟੋਕੀਓ ਓਲੰਪਿਕ ਦੇ ਬਾਅਦ ਬਜਰੰਗ ਪਹਿਲੀ ਵਾਰ ਪ੍ਰੈਕਟਿਸ ਕੈਂਪ 'ਚ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ : ਦੂਜੀ ਵਾਰ ਪਿਤਾ ਬਣਿਆ ਇਰਫਾਨ ਪਠਾਨ
ਬਜਰੰਗ ਨੇ ਰੂਸ ਤੋਂ ਜਾਰੀ ਬਿਆਨ 'ਚ ਕਿਹਾ, 'ਓਲੰਪਿਕ ਦੇ ਬਾਅਦ ਇਹ ਮੇਰਾ ਪਹਿਲਾ ਅਭਿਆਸ ਕੈਂਪ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਮੇਰੇ ਲਈ ਬਹੁਤ ਚੰਗਾ ਰਹੇਗਾ।' ਉਨ੍ਹਾਂ ਕਿਹਾ, 'ਮੈਂ ਰੂਸ ਨੂੰ ਇਸ ਲਈ ਚੁਣਿਆ ਕਿਉਂਕਿ ਉਸ ਦੇ ਪਹਿਲਵਾਨਾਂ ਨੇ ਓਲੰਪਿਕ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਤਮਗ਼ੇ ਜਿੱਤੇ ਹਨ। ਮੈਨੂੰ ਤਜਰਬੇਕਾਰ ਪਹਿਲਵਾਨਾਂ ਨਾਲ ਪ੍ਰੈਕਟਿਸ ਕਰਨ ਦਾ ਫ਼ਾਇਦਾ ਮਿਲੇਗਾ।' ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ ਐੱਮ. ਓ. ਸੀ. ਨੇ ਉਸ ਦੇ ਇਸ ਦੌਰੇ ਲਈ ਕੁਲ 7.53 ਲੱਖ ਰੁਪਏ ਮਨਜ਼ੂਰ ਕੀਤੇ ਹਨ।
ਇਹ ਵੀ ਪੜ੍ਹੋ : ਪੰਤ ਦੇ 100 ਸ਼ਿਕਾਰ ਪੂਰੇ, ਧੋਨੀ-ਸਾਹਾ ਦਾ ਤੋੜਿਆ ਇਹ ਵੱਡਾ ਰਿਕਾਰਡ
ਬਜਰੰਗ ਦੇ ਨਾਲ ਜਤਿੰਦਰ ਤੇ ਉਸ ਦੇ ਪ੍ਰੈਕਟਿਸ ਦੇ ਸਾਥੀ ਤੇ ਆਨੰਦ ਕੁਮਾਰ ਫਿਜ਼ੀਓਥੈਰੇਪਿਸਟ ਦੇ ਰੂਪ 'ਚ ਗਏ ਹਨ। ਬਜਰੰਗ ਨੂੰ ਅੱਗੇ ਕਈ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਾ ਹੈ ਜਿਸ 'ਚ ਯੂ. ਡਬਲਯੂ. ਡਬਲਯੂ. ਰੈਂਕਿੰਗ ਪ੍ਰਤੀਯੋਗਿਤਾਵਾਂ, ਬਰਮਿੰਘਮ ਰਾਸਟਰਮੰਡਲ ਖੇਡ, ਚੀਨ ਦੇ ਹਾਂਗਜੋਨ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਸ਼ਾਮਲ ਹਨ। ਉਨ੍ਹਾਂ ਕਿਹਾ, 'ਮੈਨੂੰ ਫਰਵਰੀ 'ਚ ਇਟਲੀ ਤੇ ਤੁਰਕੀ 'ਚ ਰੈਂਕਿੰਗ ਸੀਰੀਜ਼ 'ਚ ਹਿੱਸਾ ਲੈਣਾ ਹੈ ਤੇ ਫਿਰ ਅਪ੍ਰੈਲ 'ਚ ਮੰਗੋਲੀਆ 'ਚ ਚੈਂਪੀਅਨਸ਼ਿਪ ਹੋਵੇਗੀ। ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਜਾ ਰਿਹਾ ਹਾਂ ਕਿਉਂਕਿ ਮੈਨੂੰ ਪੈਰਿਸ ਓਲੰਪਕ 2024 'ਚ ਆਪਣੇ ਤਮਗ਼ੇ ਦਾ ਰੰਗ ਬਦਲਣਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।