ਬਜਰੰਗ ਚਾਹੁੰਦੇ ਹਨ ਰਾਸ਼ਟਰੀ ਖੇਡ ਬਣੇ ਕੁਸ਼ਤੀ

Tuesday, Sep 24, 2019 - 05:26 PM (IST)

ਬਜਰੰਗ ਚਾਹੁੰਦੇ ਹਨ ਰਾਸ਼ਟਰੀ ਖੇਡ ਬਣੇ ਕੁਸ਼ਤੀ

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ 'ਚ ਤਿੰਨ ਵਾਰ ਦੇ ਤਮਗਾ ਜੇਤੂ ਬਜਰੰਗ ਪੂਨੀਆ ਨੇ ਮੰਗਲਵਾਰ ਨੂੰ ਕੁਸ਼ਤੀ ਨੂੰ ਰਾਸ਼ਟਰੀ ਖੇਡ ਐਲਾਨ ਕਰਨ ਦੀ ਅਪੀਲ ਕੀਤੀ ਕਿਉਂਕਿ ਭਾਰਤੀ ਪਹਿਲਵਾਨ ਵੱਡੀ ਪ੍ਰਤੀਯੋਗਿਤਾਵਾਂ 'ਚ ਲਗਾਤਾਰ ਤਮਗੇ ਜਿੱਤ ਰਹੇ ਹਨ। ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸਿੰਘ ਨੇ ਸੋਮਵਾਰ ਨੂੰ ਇਕ ਪੁਰਸਕਾਰ ਸਮਾਰੋਹ ਦੇ ਦੌਰਾਨ ਖੇਡ ਮੰਤਰੀ ਕੀਰੇਨ ਰਿਜਿਜੂ ਦੀ ਮੌਜੂਦਗੀ 'ਚ ਕੁਸ਼ਤੀ ਨੂੰ ਰਾਸ਼ਟਰੀ ਖੇਡ ਬਣਾਉਣ ਦਾ ਵਿਚਾਰ ਰਖਿਆ ਸੀ ਜਿਸ ਦਾ ਓਲੰਪਿਕ 'ਚ ਦੋ ਵਾਰ ਦੇ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਸਮਰਥਨ ਕੀਤਾ ਸੀ।
PunjabKesari
ਬਜਰੰਗ ਨੇ ਖੇਡ ਮੰਤਰਾਲਾ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਕਿਹਾ, ''ਮੇਰਾ ਵੀ ਮੰਨਣਾ ਹੈ ਕਿ ਕੁਸ਼ਤੀ ਨੂੰ ਰਾਸ਼ਟਰੀ ਖੇਡ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਅਜਿਹਾ ਖੇਡ ਹੈ ਜਿਸ 'ਚ ਅਸੀਂ ਵਿਸ਼ਵ ਚੈਂਪੀਅਨਸ਼ਿਪ ਅਤੇ ਅਤੇ ਓਲੰਪਿਕ 'ਚ ਲਗਾਤਾਰ ਤਮਗੇ ਜਿੱਤ ਰਹੇ ਹਾਂ।'' ਬਜਰੰਗ ਨੇ ਹਾਲ ਹੀ 'ਚ ਕਜ਼ਾਖਸਤਾਨ ਦੇ ਨੂਰ ਸੁਲਤਾਨ 'ਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ 'ਚ 2018 'ਚ ਚਾਂਦੀ ਅਤੇ 2013 'ਚ ਕਾਂਸੀ ਤਮਗਾ ਜਿੱਤਿਆ ਸੀ।


author

Tarsem Singh

Content Editor

Related News