ਖੇਡ ਰਤਨ ਮਾਮਲਾ: ਬਜਰੰਗ ਨੇ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ
Friday, Sep 21, 2018 - 03:14 PM (IST)

ਨਵੀਂ ਦਿੱਲੀ—ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾ ਮਿਲਣ ਤੋਂ ਨਿਰਾਸ਼ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਮਾਮਲੇ 'ਤੇ ਵਿਚਾਰ ਕੀਤਾ ਜਾਵੇਗਾ, ਬਜਰੰਗ ਨੇ ਪੀ.ਟੀ.ਆਈ ਨੂੰ ਕਿਹਾ ਕਿ ਮੈਂ ਖੇਡ ਮੰਤਰੀ ਤੋਂ ਪੁੱਛਿਆ ਕਿ ਖੇਡ ਰਤਨ ਲਈ ਮੇਰੇ ਨਾਮ 'ਤੇ ਵਿਚਾਰ ਨਾ ਕਰਨ ਦਾ ਕੀ ਕਾਰਨ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਇੰਨੇ ਅੰਕ ਨਹੀਂ ਸਨ, ਪਰ ਇਹ ਗੱਲ ਗਲਤ ਹੈ ਕਿ ਮੈਂ ਨਾਮੀਨੇਟ ਕੀਤੇ ਦੋ ਹੋਰ ਖਿਡਾਰੀਆਂ (ਵਿਰਾਟ ਕੋਹਲੀ ਅਤੇ ਮੀਰਾਬਾਈ ਚਾਨੂੰ) ਤੋਂ ਜ਼ਿਆਦਾ ਅੰਕ ਜੁਟਾਏ ਹਨ।
24 ਸਾਲ ਦੇ ਬਜਰੰਗ ਨੇ ਏਸ਼ੀਆਈ ਅਤੇ ਕਾਮਨਵੇਲਥ ਖੇਡਾਂ 'ਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਸ਼ਾਮ ਤੱਕ ਅਨੁਕੂਲ ਜਵਾਬ ਨਹੀਂ ਮਿਲਦਾ ਹਾਂ ਤਾਂ ਉਨ੍ਹਾਂ ਨੂੰ ਇਨਸਾਫ ਲਈ ਅਦਾਲਤ ਦਾ ਦਰਵਾਜਾ ਖੜਕਾਉਣਾ ਪਵੇਗਾ। ਰਾਠੌੜ ਨਾਲ ਮਿਲਣ ਬਜਰੰਗ ਦੇ ਨਾਲ ਉਨ੍ਹਾਂ ਦੇ ਮੇਂਟਰ ਯੋਗੇਸ਼ਵਰ ਦੱਤ ਵੀ ਗਏ ਸਨ। ਉਨ੍ਹਾਂ ਨੇ ਕਿਹਾ ਮੰਤਰੀ ਇਸ ਮਾਮਲੇ ਨੂੰ ਦੇਖਣ ਦੀ ਗੱਲ ਕਹਿ ਰਹੇ ਹਨ, ਪਰ ਪੁਰਸਕਾਰ ਸਮਾਰੋਹ ਲਈ ਬੁਹਤ ਘੱਟ ਸਮਾਂ ਬਚਿਆ ਹੈ। ਮੈਂ ਸਰਕਾਰ ਵਲੋਂ ਜਵਾਬ ਲਈ ਸ਼ਾਮ ਤੱਕ ਇੰਤਜ਼ਾਰ ਕਰਾਂਗਾ।
ਗੋਲਡ ਕੋਸਟ ਅਤੇ ਜਕਾਰਤਾ 'ਚ ਗੋਲਡ ਇਲਾਵਾ ਬਜਰੰਗ ਨੇ 2014 ਕਾਮਨਵੇਲਥ ਖੇਡਾਂ ਅਤੇ ਏਸ਼ੀਆਈ ਖੇਡਾਂ 'ਚ ਸਿਲਵਰ ਮੈਚ ਜਿੱਤੇ ਸਨ। ਉਨ੍ਹਾਂ ਨੇ 2013 ਵਿਸ਼ਵ ਚੈਂਪੀਅਨਸ਼ਿਪ 'ਚ ਵੀ ਕਾਂਸੀ ਤਮਗਾ ਜਿੱਤਿਆ,ਪਰ ਇਸ ਪ੍ਰਦਰਸ਼ਨ ਨੂੰ ਅੰਕ ਪ੍ਰਣਾਲੀ 'ਚ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਅੰਕ ਪ੍ਰਣਾਲੀ 2014 'ਚ ਹੀ ਸ਼ੁਰੂ ਹੋਈ ਸੀ। ਇਸਦੇ ਇਲਾਵਾ ਚੋਣ ਕਮੇਟੀ ਦੇ ਸੰਦਰਭ ਦੀਆਂ ਸ਼ਰਤਾਂ ਅਨਸਾਰ ਕਮੇਟੀ ਆਪਣੇ ਆਪ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ ਵਾਲੇ ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਰਾਜੀਵ ਗਾਂਧੀ ਖੇਡ ਰਤਨ ਲਈ ਨਹੀਂ ਕਰ ਸਕਦੀ, ਪਰ ਕੁਝ ਵਿਸ਼ੇਸ਼ ਖੇਡਾਂ 'ਚ ਪੁਰਸਕਾਰ ਦੀ ਸਿਫਾਰਿਸ਼ ਸਭ ਤੋਂ ਜ਼ਿਆਦਾ ਕੁਲ ਅੰਕ ਜੁਟਾਉਣ ਵਾਲੇ ਖਿਡਾਰੀਆਂ ਲਈ ਕੀਤੀ ਜਾ ਸਕਦੀ ਹੈ, ਖੇਡ ਮੰਤਰਾਲੇ ਦੇ ਇਕ ਸੂਤਰ ਨੇ ਕਿਹਾ ਕਿ ਆਖਰੀ ਸਮੇਂ 'ਚ ਇਸ ਸੂਚੀ 'ਚ ਨਾਂ ਸ਼ਾਮਿਲ ਕਰਨ ਦੀ ਸੰਭਾਵਨਾ ਨਹੀਂ ਹੈ।