ਬਜਰੰਗ ਤੇ ਅਡਵਾਨੀ ਨੂੰ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਸਨਮਾਨ

Tuesday, Jul 02, 2019 - 09:35 PM (IST)

ਬਜਰੰਗ ਤੇ ਅਡਵਾਨੀ ਨੂੰ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਸਨਮਾਨ

ਨਵੀਂ ਦਿੱਲੀ— ਦੇਸ਼ ਦੇ ਮਹਾਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਨੂੰ ਸਪੋਰਟਸ ਜਰਨਲਿਸਟ ਫੈੱਡਰੇਸ਼ਨ ਆਫ ਇੰਡੀਆ (ਐੱਸ. ਜੇ. ਐੱਫ. ਆਈ.) ਨੇ 2019 ਦੇ ਐੱਸ. ਜੇ. ਐੱਫ. ਆਈ. ਤਮਗੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

PunjabKesari
ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ, ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਤੇ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਪਹਿਲਵਾਨ ਬਜਰੰਗ ਪੂਨੀਆ ਤੇ ਬਿਲੀਅਰਡਸ ਦੇ ਬੇਤਾਜ ਬਾਦਸ਼ਾਹ ਪੰਕਜ ਅਡਵਾਨੀ ਨੂੰ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਸਨਮਾਨ ਦਿੱਤਾ ਜਾਵੇਗਾ, ਜਦਕਿ ਸੌਰਭ ਚੌਧਰੀ ਨੂੰ ਉੱਭਰਦੇ ਚੈਂਪੀਅਨ ਨਿਸ਼ਾਨੇਬਾਜ਼ ਦਾ ਸਨਮਾਨ ਦਿੱਤਾ ਜਾਵੇਗਾ।


author

Gurdeep Singh

Content Editor

Related News