ਪ੍ਰਸਿੱਧ ਸਮਾਜ ਸੇਵੀ ਸਲੂਜਾ ਦਾ ਹੈੱਡ ਗ੍ਰੰਥੀ ਗਿ. ਰਘਬੀਰ ਸਿੰਘ ਵਲੋਂ ਸਨਮਾਨ
Monday, Jul 21, 2025 - 11:01 PM (IST)

ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਆਪਣੇ ਗ੍ਰਹਿ ਵਿਖੇ ਪ੍ਰਸਿੱਧ ਸਮਾਜ ਸੇਵੀ ਹਰਮੀਤ ਸਿੰਘ ਸਲੂਜਾ ਨੂੰ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਸਲੂਜਾ ਨੂੰ ਬੀਤੇ ਦਿਨੀ ਅਮਰੀਕਾ ਦੀ ਸ਼ਿਕਾਗੋ ਓਪਨ ਯੂਨੀਵਰਸਟੀ ਵਲੋਂ ਬੀਤੇ ਦਿਨੀਂ ਡਾਕਟਰੇਟ ਦੀ ਡਿਗਰੀ ਮਿਲਣ ’ਤੇ ਦਿੱਤਾ ਗਿਆ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਰਮੀਤ ਸਿੰਘ ਦਾ ਸਾਰਾ ਪਰਿਵਾਰ ਹਮੇਸ਼ਾ ਲੋਕਾਈ ਦੀ ਸੇਵਾ ਲਈ ਤੱਤਪਰ ਰਹਿੰਦਾ ਹੈ ਅਤੇ ਗੁਰੂ ਸਾਹਿਬ ਦੇ ਫਲਸਫਿਆਂ ’ਤੇ ਚੱਲਦਿਆ ਜੋ ਹਰਮੀਤ ਸਿੰਘ ਸਲੂਜਾ ਨੇ ਕੋਵਿੰਡ ਮਹਾਂਮਾਰੀ ਦੌਰਾਨ ਬਿਨ੍ਹਾਂ ਕਿਸੇ ਭੇਦਭਾਵ ਅਤੇ ਧਰਮ ਜਾਤ ਤੋਂ ਉਪਰ ਉੱਠ ਕੇ ਜੋ ਸੇਵਾ ਅਤੇ ਉਸ ਤੋਂ ਪਹਿਲਾ ਅਤੇ ਬਾਅਦ ਵਿੱਚ ਜੋ ਵਾਤਾਵਰਨ ਨੂੰ ਬਚਾਉਣ ਲਈ ਕੰਮ ਕੀਤੇ ਹਨ।
ਉਹ ਗੁਰੂ ਸਹਿਬਾਨ ਦੇ ਸਿਧਾਂਤਾ ’ਤੇ ਚੱਲਦਿਆ ਭਾਈਚਾਰਕ ਸਾਂਝ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਕੇ ਕਾਰਜ ਕੀਤੇ ਸ਼ਲਾਘਾਯੋਗ ਹਨ ਅਤੇ ਨਾਲ ਹੀ ਉਨ੍ਹਾਂ ਨੇ ਸਲੂਜਾ ਦੇ ਮਾਤਾ ਪਰਮਜੀਤ ਕੌਰ ਅਤੇ ਪਿਤਾ ਸਤਨਾਮ ਸਿੰਘ ਨੂੰ ਵਧਾਈ ਦਿੱਤੀ।