ਚੇਨਈ ਵਿਰੁੱਧ ਬੇਅਰਸਟੋ ਦਾ ਖਰਾਬ ਪ੍ਰਦਰਸ਼ਨ ਜਾਰੀ, ਦੇਖੋ ਰਿਕਾਰਡ
Wednesday, Apr 28, 2021 - 11:16 PM (IST)
ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ ਵਿਰੁੱਧ ਜਾਨੀ ਬੇਅਰਸਟੋ ਦਾ ਬੱਲਾ ਨਹੀਂ ਬੋਲਦਾ। ਅਰੁਣ ਜੇਤਲੀ ਸਟੇਡੀਅਮ 'ਚ ਚੇਨਈ ਵਿਰੁੱਧ ਖੇਡੇ ਗਏ ਮੁਕਾਬਲੇ ਦੌਰਾਨ ਇਸ ਗੱਲ ਦਾ ਸਬੂਤ ਵੀ ਦੇਖਣ ਨੂੰ ਮਿਲਿਆ ਹੈ। ਓਪਨਿੰਗ ਕ੍ਰਮ 'ਤੇ ਆਏ ਬੇਅਰਸਟੋ ਸਿਰਫ 7 ਦੌੜਾਂ ਬਣਾ ਕੇ ਪਵੇਲੀਅਨ ਚੱਲ ਗਏ। ਇਹ ਤੀਜੀ ਵਾਰ ਹੈ ਜਦੋ ਬੇਅਰਸਟੋ ਆਪਣੇ ਆਈ. ਪੀ. ਐੱਲ. ਕਰੀਅਰ 'ਚ 5 ਜਾਂ ਉਸ ਤੋਂ ਘੱਟ ਗੇਂਦਾਂ 'ਤੇ ਆਊਟ ਹੋਏ।
0 (2) ਬਨਾਮ ਚੇਨਈ, 2019
0 (3) ਬਨਾਮ ਚੇਨਈ, 2020
7 (5) ਬਨਾਮ ਚੇਨਈ, 2021
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਸੀਜ਼ਨ 'ਚ ਬੇਅਰਸਟੋ ਦਾ ਹਰੇਕ ਟੀਮ ਵਿਰੁੱਧ ਔਸਤ
23 ਚੇਨਈ ਸੁਪਰ ਕਿੰਗਜ਼
24 ਰਾਜਸਥਾਨ ਰਾਇਲਜ਼
28 ਮੁੰਬਈ ਇੰਡੀਅਨਜ਼
45 ਦਿੱਲੀ ਕੈਪੀਟਲਸ
54 ਕੋਲਕਾਤਾ ਨਾਈਟ ਰਾਈਡਰਜ਼
60 ਪੰਜਾਬ ਕਿੰਗਜ਼
62 ਰਾਇਲ ਚੈਲੰਜਰਜ਼ ਬੈਂਗਲੁਰੂ
ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
ਦੱਸ ਦੇਈਏ ਕਿ ਬੇਅਰਸਟੋ ਨੇ ਪਿਛਲੇ ਹੀ ਮੈਚ 'ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਚੌਥਾ ਸਥਾਨ ਹਾਸਲ ਕੀਤਾ ਸੀ। ਸੀਜ਼ਨ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ 6 ਮੈਚਾਂ 'ਚ 218 ਦੌੜਾਂ ਬਣਾ ਚੁੱਕੇ ਹਨ। 16 ਚੌਕੇ ਤੇ 14 ਛੱਕੇ ਉਸਦੇ ਬੱਲੇ ਤੋਂ ਲੱਗ ਚੁੱਕੇ ਹਨ। 2 ਅਰਧ ਸੈਂਕੜੇ ਵੀ ਲਗਾ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।