ਸਾਈ ਕੇਂਦਰ 'ਚ ਬੈਡਮਿੰਟਨ ਖਿਡਾਰੀ ਦੀ ਮੌਤ, ਜਾਂਚ ਦੇ ਹੁਕਮ

09/26/2017 8:27:13 AM

ਕੋਲਕਾਤਾ, (ਬਿਊਰੋ)— ਭਾਰਤੀ ਖੇਡ ਅਥਾਰਟੀ (ਸਾਈ) ਦੇ ਪੂਰਬੀ ਕੇਂਦਰ ਵਿਚ ਟ੍ਰੇਨਿੰਗ ਦੌਰਾਨ 18 ਸਾਲਾ ਬੈਡਮਿੰਟਨ ਖਿਡਾਰੀ ਨਿਹਾਰੇਂਦਰੂ ਮਲਿਕ ਦੀ ਮੌਤ ਹੋ ਗਈ। 
ਕੇਂਦਰ ਦੇ ਬੈਡਮਿੰਟਨ ਕੋਚ ਮਾਹੀ ਮੋਹਨ ਸਮੰਤਰਾ ਨੇ ਦੱਸਿਆ ਕਿ ਮਲਿਕ ਅਪ੍ਰੈਲ ਵਿਚ ਸਾਈ ਦੀ 'ਆਓ ਤੇ ਖੇਡੋ' ਯੋਜਨਾ ਤਹਿਤ ਜੁੜਿਆ ਸੀ ਤੇ ਕੱਲ ਆਪਣੇ ਸਾਥੀ ਡਬਲਜ਼ ਖਿਡਾਰੀਆਂ ਨਾਲ ਅਭਿਆਸ ਕਰ ਰਿਹਾ ਸੀ, ਉਦੋਂ ਉਹ ਸਵੇਰੇ ਲੱਗਭਗ 11.30 ਵਜੇ ਅਚਾਨਕ ਜ਼ਮੀਨ 'ਤੇ ਬੈਠ ਗਿਆ ਤੇ ਬੇਹੋਸ਼ ਹੋ ਗਿਆ। ਕੋਚ ਤੇ ਸਾਥੀ ਖਿਡਾਰੀ ਉਸ ਨੂੰ ਨੇੜਲੇ ਹਸਪਤਾਲ 'ਚ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਸਾਈ ਪੂਰਬੀ ਕੇਂਦਰ ਦੇ ਖੇਤਰੀ ਡਾਇਰੈਕਟਰ ਮਨਮੀਤ ਸਿੰਘ ਗੋਇੰਦੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।


Related News