ਕੋਰੋਨਾ ਵਾਇਰਸ ਕਾਰਨ ਹੁਣ ਮਨੀਲਾ ’ਚ ਹੋਵੇਗੀ ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ

Wednesday, Mar 04, 2020 - 04:00 PM (IST)

ਕੋਰੋਨਾ ਵਾਇਰਸ ਕਾਰਨ ਹੁਣ ਮਨੀਲਾ ’ਚ ਹੋਵੇਗੀ ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ

ਸ਼ੰਘਾਈ : ਕੋਰੋਨਾ ਵਾਇਰਸ ਕਾਰਨ ਅਗਲੇ ਮਹੀਨੇ ਹੋਣ ਵਾਲੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਨੂੰ ਵੁਹਾਨ ਤੋਂ ਹਟਾ ਕੇ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਆਯੋਜਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹੁਣ ਇਸ ਦਾ ਆਯੋਜਨ ਮਨੀਲਾ ਵਿਚ 21 ਤੋਂ 26 ਅਪ੍ਰੈਲ ਤਕ ਕੀਤਾ ਜਾਵੇਗਾ। ਇਸ ਜਾਨਲੇਵਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹਾਲ ਦੇ ਹਫਤਿਆਂ ਵਿਚ ਕਈ ਖੇਡ ਪ੍ਰਤੀਯੋਗਿਤਾਵਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਮੁਅੱਤਲ ਕਰ ਦਿੱਤੀਆਂ ਗਈਆਂ ਨਹੀਂ ਤਾਂ ਕੁਝ ਦਾ ਆਯੋਜਨ ਬਦਲ ਕੇ ਹੋਰ ਜਗ੍ਹਾਵਾਂ ’ਤੇ ਕੀਤਾ ਜਾ ਰਿਹਾ ਹੈ। ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 2900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਉੱਥੇ ਕਿਸੇ ਵੀ ਪ੍ਰਤੀਯੋਗਿਤਾ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਖਤਰਾ ਹੁਣ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਤੇ ਵੀ ਮੰਡਰਾ ਰਿਹਾ ਹੈ। ਓਲੰਪਿਕ ਮੰਤਰੀ ਮੁਤਾਬਕ ਅਜੇ ਤਕ ਟੋਕੀਓ ਓਲੰਪਿਕ ਨੂੰ ਮੁਅੱਤਲ ਜਾਂ ਰੱਦ ਕਰਨ ਦਾ ਕੋਈ ਇਰਾਦਾ ਨਹੀਂ ਹੈ। ਜੇਕਰ ਕੋਰੋਨਾ ਦਾ ਕਹਿਰ ਮਈ ਦੇ ਆਖਿਰ ਤਕ ਨਹੀਂ ਘਟਿਆ ਤਾਂ ਹੋ ਸਕਦੈ ਕਿ ਓਲੰਪਿਕ ਜੁਲਾਈ ਦੀ ਜਗ੍ਹਾ ਸਾਲ ਦੇ ਅਖੀਰ ਵਿਚ ਜਾਂ ਇਹ ਵੀ ਹੋ ਸਕਦੈ ਕਿ ਓਲੰਪਿਕ ਨੂੰ ਟੋਕੀਓ ਨੂੰ ਛੱਡ ਕਿਸੇ ਹੋਰ ਜਗ੍ਹਾ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਰਣਜੀ ਟਰਾਫੀ ਤੋਂ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ, ਹੁਣ ਟੀਮ ਨੂੰ ਪਹੁੰਚਾਇਆ ਫਾਈਨਲ 'ਚ

PL 2020 : ਚੈਂਪੀਅਨ ਟੀਮ ਨੂੰ ਹੁਣ 20 ਦੀ ਜਗ੍ਹਾ ਮਿਲਣਗੇ 10 ਕਰੋਡ਼ ਰੁਪਏ, ਜਾਣੋ ਵੱਡੀ ਵਜ੍ਹਾ

 


Related News