ਬੈਡਮਿੰਟਨ : ਯੂ. ਐੱਸ. ਤੇ ਕੈਨੇਡਾ ਓਪਨ ਕੋਵਿਡ-19 ਕਾਰਣ ਰੱਦ
Saturday, Mar 13, 2021 - 02:33 AM (IST)
ਨਵੀਂ ਦਿੱਲੀ– ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਕਾਰਣ ਵਿਸ਼ਵ ਭਰ ਵਿਚ ਪਾਬੰਦੀਆਂ ਅਤੇ ਸਮੱਸਿਆਵਾਂ ਨੂੰ ਦੇਖਦੇ ਹੋਏ ਇਸ ਸਾਲ ਯੂ. ਐੱਸ. ਓਪਨ ਤੇ ਕੈਨੇਡਾ ਓਪਨ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਯੂ. ਐੱਸ. ਓਪਨ ਸੁਪਰ 300 ਟੂਰਨਾਮੈਂਟ ਹੈ, ਜਿਹੜਾ ਬੀ. ਡਬਲਯੂ. ਐੱਫ. ਵਿਸ਼ਵ ਟੂਰ ਦਾ ਹਿੱਸਾ ਹੈ। ਇਸਦਾ ਆਯੋਜਨ 6 ਤੋਂ 11 ਜੁਲਾਈ ਤਕ ਹੋਣਾ ਸੀ। ਕੈਨੇਡਾ ਓਪਨ ਸੁਪਰ 100 ਟੂਰਨਾਮੈਂਟ ਹੈ ਤੇ ਇਹ 29 ਜੂਨ ਤੋਂ 4 ਜੁਲਾਈ ਵਿਚਾਲੇ ਖੇਡਿਆ ਜਾਣਾ ਸੀ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਬੀ. ਡਬਲਯੂ. ਐੱਫ. ਨੇ ਬਿਆਨ 'ਚ ਕਿਹਾ ਕਿ ਕੋਵਿਡ-19 ਕਾਰਨ ਮੌਜੂਦਾ ਪਾਬੰਦੀਆਂ ਤੇ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਥਾਨਕ ਪ੍ਰਬੰਧਕਾਂ ਦੇ ਕੋਲ ਇੰਨ੍ਹਾਂ ਟੂਰਨਾਮੈਂਟ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਇਸ 'ਚ ਕਿਹਾ ਗਿਆ ਹੈ ਕਿ ਬੈਡਮਿੰਟਨ ਅਮਰੀਕਾ ਤੇ ਬੈਡਮਿੰਟਨ ਕੈਨੇਡਾ ਨੇ ਬੀ. ਡਬਲਯੂ. ਐੱਫ. ਦੇ ਨਾਲ ਸਲਾਹ ਮਸ਼ਵਰੇ ਤੇ ਸਮਝੌਤੇ ਤੋਂ ਬਾਅਦ ਇਹ ਫੈਸਲਾ ਕੀਤਾ।
ਇਹ ਖ਼ਬਰ ਪੜ੍ਹੋ- ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।