ਲਾਹਿੜੀ ਦੀ ਪਲੇਅਰਸ ਚੈਂਪੀਅਨਸ਼ਿਪ ’ਚ ਖਰਾਬ ਸ਼ੁਰੂਆਤ

Friday, Mar 12, 2021 - 09:25 PM (IST)

ਲਾਹਿੜੀ ਦੀ ਪਲੇਅਰਸ ਚੈਂਪੀਅਨਸ਼ਿਪ ’ਚ ਖਰਾਬ ਸ਼ੁਰੂਆਤ

ਪੋਂਟੇ ਵੇਦ੍ਰਾ ਬੀਚ (ਅਮਰੀਕਾ)– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੀ ਪਲੇਅਰਸ ਚੈਂਪੀਅਨਸ਼ਿਪ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਪਹਿਲੇ ਦੌਰ ਵਿਚ ਛੇ ਓਵਰ 78 ਦਾ ਸਕੋਰ ਬਣਾਇਆ। ਲਾਹਿੜੀ ਹੀ ਨਹੀਂ, ਕਈ ਚੋਟੀ ਦੇ ਖਿਡਾਰੀਆਂ ਨੂੰ ਵੀ ਪਹਿਲੇ ਦੌਰ ਵਿਚ ਸੰਘਰਸ਼ ਕਰਨਾ ਪਿਆ। ਲਾਹਿੜੀ ਨੂੰ ਹੁਣ ਕੱਟ ਵਿਚ ਜਗ੍ਹਾ ਬਣਾਉਣ ਲਈ ਅਗਲੇ ਦੌਰ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 125 ਦੌੜਾਂ ਦਾ ਟੀਚਾ


ਸਰਜੀਓ ਗਾਰਸੀਆ ਨੇ 7 ਅੰਡਰ 65 ਦਾ ਸਕੋਰ ਬਣਾਇਆ ਤੇ ਉਹ ਬ੍ਰਾਇਨ ਹਰਮਨ ਤੋਂ ਦੋ ਸ਼ਾਟਾਂ ਅੱਗੇ ਚੋਟੀ ’ਤੇ ਹੈ। ਉਸ ਨੇ ਦੋ ਈਗਲਸ ਤੇ ਇਕ ਬਰਡੀ ਦੇ ਨਾਲ ਪਹਿਲੇ ਦੌਰ ਦੀ ਸਮਾਪਤੀ ਕੀਤੀ। ਲਾਹਿੜੀ ਨੇ 18ਵੇਂ ਹੋਲ ਤੋਂ ਸ਼ੁਰੂਆਤ ਕੀਤੀ ਤੇ ਉਹ ਪਹਿਲੇ ਛੇ ਹੋਲਾਂ ਵਿਚ ਹੀ ਚਾਰ ਬੋਗੀਆਂ ਕਰ ਬੈਠਾ। ਉਸ ਨੇ 16ਵੇਂ ਹੋਲ ਵਿਚ ਆਪਣੀ ਪਹਿਲੀ ਬਰਡੀ ਬਣਾਈ ਪਰ 18ਵੇਂ ਹੋਲ ਵਿਚ ਫਿਰ ਸ਼ਾਟ ਗੁਆ ਬੈਠਾ। ਇਸ ਤੋਂ ਬਾਅਦ ਉਸ ਨੇ ਪੰਜਵੇਂ ਹੋਲ ਵਿਚ ਬੋਗੀ ਕੀਤੀ ਜਦਕਿ ਨੌਵੇਂ ਹੋਲ ਵਿਚ ਬਰਡੀ ਬਣਾ ਕੇ ਦਿਨ ਦਾ ਅੰਤ ਕੀਤਾ।

ਇਹ ਖ਼ਬਰ ਪੜ੍ਹੋ- ਮਿਲਾਨ ਨੇ ਮਾਨਚੈਸਟਰ ਯੂਨਾਈਟਿਡ ਨਾਲ ਡਰਾਅ ਖੇਡਿਆ, ਆਰਸਨੈੱਲ ਜਿੱਤਿਆ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News