ਜਨਮ ਦਿਨ 'ਤੇ ਵਿਸ਼ੇਸ਼ : ਜਾਣੋ ਸੰਘਰਸ਼ ਤੋਂ ਸਫ਼ਲਤਾ ਤੱਕ ਦੀ ਕਹਾਣੀ, ਇੰਝ ਬਣੇ ਸ਼ਿਖਰ ਧਵਨ ਤੋਂ 'ਗੱਬਰ'

12/05/2023 5:22:58 PM

ਸਪੋਰਟਸ ਡੈਸਕ- ਸਫਲ ਵਿਅਕਤੀ ਨੂੰ ਹਰ ਕੋਈ ਸਲਾਮ ਕਰਦਾ ਹੈ ਪਰ ਅਕਸਰ ਇਹ ਸਫਲਤਾ ਇਨਸਾਨ ਨੂੰ ਅਸਾਨੀ ਨਾਲ ਨਹੀਂ ਮਿਲਦੀ। ਇਸ ਦੇ ਲਈ ਸੰਘਰਸ਼ ਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਇਨ੍ਹਾਂ ਸਦਕਾ ਹੀ ਮਨੁੱਖ ਜੀਵਨ 'ਚ ਸਫਲਤਾ ਹਾਸਲ ਕਰਦਾ ਹੈ। ਜੇਕਰ ਇਨਸਾਨ 'ਚ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਇਕ ਦਿਨ ਸਫਲਤਾ ਆਪਣੇ-ਆਪ ਉਸ ਦੇ ਕਦਮ ਚੁੰਮ ਲੈਂਦੀ ਹੈ। ਭਾਰਤੀ ਕ੍ਰਿਕਟ ਟੀਮ ਦੇ ਧਾਕੜ ਸ਼ਿਖਰ ਧਵਨ ਨਾਲ ਹੀ ਅਜਿਹਾ ਹੀ ਹੈ ਜੋ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਉਨ੍ਹਾਂ ਦੇ ਖਾਸ ਦਿਨ 'ਤੇ ਵਧਾਈ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਧਵਨ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਖਰਾਬ ਰਹੀ ਪਰ ਧਵਨ ਨੇ ਕੋਸ਼ਿਸ਼ ਨਹੀਂ ਕਰਨੀ ਛੱਡੀ ਅਤੇ ਅੱਜ ਹਰ ਕੋਈ ਉਨ੍ਹਾਂ ਨੂੰ ਗੱਬਰ ਦੇ ਨਾਂ ਨਾਲ ਜਾਣਦਾ ਹੈ। ਧਵਨ ਦਾ ਨਾਂ ਗੱਬਰ ਕਿਵੇਂ ਪਿਆ, ਆਓ ਜਾਣਦੇ ਹਾਂ ਭਾਰਤ ਦੇ ਦਮਦਾਰ ਬੱਲੇਬਾਜ਼ ਦੀ ਪੂਰੀ ਕਹਾਣੀ।

ਅਸਲ 'ਚ ਸ਼ਿਖਰ ਧਵਨ ਨੂੰ ਉਨ੍ਹਾਂ ਸਰਵੋਤਮ ਸਲਾਮੀ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ ਜਿਨ੍ਹਾਂ ਨੇ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਇਕੱਲੇ ਹੀ ਟੀਮ ਨੂੰ ਕਈ ਅਹਿਮ ਮੈਚਾਂ 'ਚ ਜਿੱਤ ਦਿਵਾਈ। ਸਿਰਫ 12 ਸਾਲ ਦੀ ਉਮਰ ਤੋਂ ਕ੍ਰਿਕਟ ਖੇਡ ਰਹੇ ਧਵਨ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ ਹੈ। ਧਵਨ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਜਦੋਂ ਉਹ ਪਹਿਲੀ ਵਾਰ 1999-2001 ਵਿੱਚ ਵਿਜੇ ਮਰਚੈਂਟ ਟਰਾਫੀ ਵਿੱਚ ਦਿੱਲੀ ਅੰਡਰ-16 ਲਈ ਖੇਡਿਆ।

ਇਸ ਤੋਂ ਬਾਅਦ ਉਨ੍ਹਾਂ ਕਈ ਵੱਖ-ਵੱਖ ਕ੍ਰਿਕਟ ਲੀਗਾਂ 'ਚ ਹਿੱਸਾ ਲਿਆ ਤੇ ਭਾਰਤ ਲਈ ਅੰਡਰ 19 ਵਿਸ਼ਵ ਕੱਪ ਵਿੱਚ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਧਵਨ ਨੂੰ ਸਾਲ 2010 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ : ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਆਸਟ੍ਰੇਲੀਆ ਖਿਲਾਫ ਆਪਣੇ ਪਹਿਲੇ ਵਨਡੇ ਮੈਚ 'ਚ ਧਵਨ ਜ਼ੀਰੋ 'ਤੇ ਆਊਟ ਹੋ ਗਏ ਸਨ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਕੋਸ਼ਿਸ਼ ਕਰਦੇ ਰਹੇ। ਇਸ ਤੋਂ ਬਾਅਦ ਸਾਲ 2012 'ਚ ਧਵਨ ਨੂੰ ਟੀ-20 'ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਟੀ-20 ਦੇ ਪਹਿਲੇ ਮੈਚ 'ਚ ਵੀ ਧਵਨ ਦਾ ਬੱਲਾ ਖਾਮੋਸ਼ ਰਿਹਾ। ਉਹ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਦੇ ਅੰਦਰ ਅਤੇ ਬਾਹਰ ਕੀਤਾ ਜਾਣ ਲੱਗਾ। ਸਾਲ 2013 'ਚ ਧਵਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਸਾਲ ਉਨ੍ਹਾਂ 26 ਵਨਡੇ ਮੈਚਾਂ 'ਚ 1162 ਦੌੜਾਂ ਬਣਾਈਆਂ ਤੇ ਚੈਂਪੀਅਨਜ਼ ਟਰਾਫੀ 'ਚ 5 ਮੈਚਾਂ 'ਚ 363 ਦੌੜਾਂ ਬਣਾਈਆਂ। ਇਸ ਸਾਲ ਭਾਰਤ ਤੀਜੀ ਵਾਰ ਆਈਸੀਸੀ ਈਵੈਂਟ ਦਾ ਚੈਂਪੀਅਨ ਬਣਿਆ। ਇਸ ਤੋਂ ਬਾਅਦ 2019 ਤਕ ਧਵਨ ਨੂੰ ਲਗਾਤਾਰ ਮੌਕੇ ਮਿਲਦੇ ਰਹੇ ਤੇ ਉਨ੍ਹਾਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ।\\

ਧਵਨ ਨੂੰ 'ਗੱਬਰ' ਦਾ ਟੈਗ ਕਿਵੇਂ ਮਿਲਿਆ?

ਤੁਹਾਨੂੰ ਦੱਸ ਦੇਈਏ ਕਿ ਸ਼ਿਖਰ ਧਵਨ ਨੂੰ ਗੱਬਰ ਦਾ ਟੈਗ ਦਿੱਤਾ ਗਿਆ ਹੈ। ਧਵਨ ਨੇ ਖੁਦ ਇਕ ਸ਼ੋਅ ਦੌਰਾਨ ਦੱਸਿਆ ਕਿ ਕੋਚ ਵਿਜੇ ਨੇ ਉਨ੍ਹਾਂ ਨੂੰ ਇਹ ਨਾਂ ਰਣਜੀ ਟਰਾਫੀ ਦੌਰਾਨ ਇਸ ਲਈ ਦਿੱਤਾ ਕਿਉਂਕਿ ਉਹ ਫਿਲਮ 'ਸ਼ੋਅਲੇ' ਦੇ ਖਲਨਾਇਕ ਗੱਬਰ ਦੀ ਨਕਲ ਕਰਦੇ ਸਨ। ਧਵਨ ਨੇ ਦੱਸਿਆ ਸੀ ਕਿ ਮੈਂ ਰਣਜੀ ਟਰਾਫੀ 'ਚ ਸਿਲੀ ਪੁਆਇੰਟ 'ਤੇ ਬੈਠਾ ਹੋਇਆ ਸੀ।

ਜਦੋਂ ਵੀ ਦੂਸਰੀ ਟੀਮ ਕੋਈ ਵੱਡੀ ਸਾਂਝੇਦਾਰੀ ਲੱਗ ਜਾਂਦੀ ਹੈ ਤਾਂ ਸਾਡੇ ਖਿਡਾਰੀਆਂ ਦੀ ਪ੍ਰੇਰਣਾ ਵਧਾਉਣ ਲਈ ਮੈਂ ਚੀਕਦਾ ਸੀ - ਬਹੁਤ ਦੋਸਤਾਨਾ ਲਗਦਾ ਹੈ, ਸੂਰ ਦੇ ਬੱਚਿਓ। ਫਿਰ ਮੇਰੀਆਂ ਗੱਲਾਂ ਸੁਣ ਕੇ ਸਾਰੇ ਹੱਸੇ ਸੀ। ਉਸੇ ਸਮੇਂ ਸਾਡੇ ਕੋਚ ਵਿਜੇ ਨੇ ਮੇਰਾ ਨਾਂ ਗੱਬਰ ਰੱਖਿਆ। ਅੱਜ ਇਹ ਨਾਂ ਮਸ਼ਹੂਰ ਹੋ ਗਿਆ।

ਇਹ ਵੀ ਪੜ੍ਹੋ : ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ

ਸ਼ਿਖਰ ਧਵਨ ਦੇ ਅੰਤਰਰਾਸ਼ਟਰੀ ਰਿਕਾਰਡ

ਸ਼ਿਖਰ ਧਵਨ ਨੇ ਆਪਣੇ ਕਰੀਅਰ 'ਚ 34 ਟੈਸਟ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 58 ਪਾਰੀਆਂ 'ਚ 40.61 ਦੀ ਔਸਤ ਨਾਲ 2,315 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 7 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਅਤੇ ਉਨ੍ਹਾਂ ਦਾ ਸਰਵੋਤਮ ਸਕੋਰ 190 ਦੌੜਾਂ ਸੀ। ਇਸ ਦੇ ਨਾਲ ਹੀ ਆਪਣੇ ਵਨਡੇ ਕਰੀਅਰ 'ਚ ਧਵਨ ਨੇ 164 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 44.11 ਦੀ ਔਸਤ ਅਤੇ 91.35 ਦੀ ਸਟ੍ਰਾਈਕ ਰੇਟ ਨਾਲ 6,793 ਦੌੜਾਂ ਬਣਾਈਆਂ ਹਨ। ਧਵਨ ਨੇ ਵਨਡੇ ਫਾਰਮੈਟ 'ਚ 17 ਸੈਂਕੜੇ ਅਤੇ 39 ਅਰਧ ਸੈਂਕੜੇ ਵੀ ਲਗਾਏ ਹਨ। ਇਸ ਵਿੱਚ ਉਸਦਾ ਸਰਵੋਤਮ ਸਕੋਰ 143 ਦੌੜਾਂ ਰਿਹਾ।

ਟੈਸਟ ਅਤੇ ਵਨਡੇ ਤੋਂ ਇਲਾਵਾ ਸ਼ਿਖਰ ਧਵਨ ਨੇ 68 ਅੰਤਰਰਾਸ਼ਟਰੀ ਟੀ-20 ਮੈਚ ਵੀ ਖੇਡੇ ਹਨ। ਇਸ ਦੌਰਾਨ ਉਸ ਨੇ 27.92 ਦੀ ਔਸਤ ਅਤੇ 126.36 ਦੀ ਸਟ੍ਰਾਈਕ ਰੇਟ ਨਾਲ 1759 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਧਵਨ ਨੇ 11 ਅਰਧ ਸੈਂਕੜੇ ਲਗਾਏ ਹਨ, ਜਦਕਿ ਉਨ੍ਹਾਂ ਦਾ ਸਰਵੋਤਮ ਸਕੋਰ 92 ਦੌੜਾਂ ਰਿਹਾ ਹੈ। ਆਈਪੀਐਲ ਵਿੱਚ ਵੀ ਵਿਰਾਟ ਕੋਹਲੀ ਤੋਂ ਬਾਅਦ ਸ਼ਿਖਰ ਧਵਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸਨੇ 2008 ਤੋਂ 2023 ਤੱਕ ਚਾਰ ਟੀਮਾਂ, ਦਿੱਲੀ ਕੈਪੀਟਲਜ਼, ਮੁੰਬਈ ਇੰਡੀਅਨਜ਼, ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਲਈ ਕ੍ਰਿਕਟ ਖੇਡੀ ਹੈ। ਇਸ ਦੌਰਾਨ ਧਵਨ ਨੇ 217 ਮੈਚਾਂ 'ਚ 35.38 ਦੀ ਔਸਤ ਅਤੇ 127.17 ਦੀ ਸਟ੍ਰਾਈਕ ਰੇਟ ਨਾਲ ਕੁੱਲ 6,617 ਦੌੜਾਂ ਬਣਾਈਆਂ ਹਨ। ਆਈਪੀਐਲ ਵਿੱਚ ਧਵਨ ਦੇ ਨਾਂ 2 ਸੈਂਕੜੇ ਅਤੇ 50 ਅਰਧ ਸੈਂਕੜੇ ਵੀ ਹਨ। ਆਈਪੀਐਲ ਵਿੱਚ ਧਵਨ ਦਾ ਸਰਵੋਤਮ ਸਕੋਰ 106 ਦੌੜਾਂ ਨਾਬਾਦ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News