ਅਧੀਬਾਨ ਨੇ ਏਅਰੋਫਲੋਟ ਓਪਨ ’ਚ ਮਾਮੇਦੋਵ ਨਾਲ ਡਰਾਅ ਖੇਡਿਆ

02/27/2020 5:23:43 PM

ਮਾਸਕੋ— ਭਾਰਤੀ ਗ੍ਰੈਂਡਮਾਸਟਰ ਬੀ. ਅਧੀਬਾਨ ਨੇ ਅਜ਼ਰਬੇਜਾਨ ਦੇ ਰਊਫ ਮਾਮੇਦੋਵ ਨੂੰ ਅੱਠਵੇਂ ਦੌਰ ’ਚ ਬਰਾਬਰੀ ’ਤੇ ਰੋਕ ਕੇ ਖੁਦ ਨੂੰ ਏਅਰੋਫਲੋਟ ਓਪਨ ਸ਼ਤਰੰਜ ਟੂਰਨਾਮੈਂਟ ’ਚ ਖਿਤਾਬ ਦੀ ਦੌੜ ’ਚ ਬਣਾਏ ਰਖਿਆ। ਗਰੁੱਪ ‘ਏ’ ’ਚ ਖਿਤਾਬ ਲਈ ਮੁਕਾਬਲਾ ਸਖ਼ਤ ਹੋ ਗਿਆ। ਮਾਮੇਦੋਵ ਅਤੇ ਅਜ਼ਰਬੇਜਾਨ ਦੇ ਉਨ੍ਹਾਂ ਦੇ ਸਾਥੀ ਅਯਾਦੀਨ ਸੁਲੇਮਾਨਲੀ 6-6 ਅੰਕ ਲੈ ਕੇ ਚੋਟੀ ’ਤੇ ਹਨ ਜਦਕਿ ਅਧੀਬਾਨ ਅਤੇ ਭਾਰਤ ਦੇ ਇਕ ਹੋਰ ਖਿਡਾਰੀ ਅਰਵਿੰਦ ਚਿਦਾਂਬਰਮ ਸਮੇਤ ਅੱਠ ਹੋਰ ਖਿਡਾਰੀ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। 

ਅਧੀਬਾਨ ਅਤੇ ਮਾਮੇਦੋਵ ਵਿਚਾਲੇ ਬਾਜ਼ੀ 74 ਚਾਲ ਤਕ ਚਲੀ। ਮੌਜੂਦਾ ਰਾਸ਼ਟਰੀ ਚੈਂਪੀਅਨ ਚਿਦਾਂਬਰਮ ਨੇ ਅੱਠਵੇਂ ਦੌਰ ’ਚ ਰੂਸ ਦੇ ਮੈਨੁਏਲ ਪੈਟਰੋਸੀਆਨ ਦੇ ਨਾਲ ਅੰਕ ਵੰਡੇ। ਅਧੀਬਾਨ ਕਲ ਅੰਤਿਮ ਦੌਰ ’ਚ ਤੁਰਕੀ ਦੇ ਮੁਸਤਫਾ ਇਲਮਜ਼ਾ ਅਤੇ ਚਿਦਾਂਬਰਮ ਰੂਸ ਦੇ ਸਨਨ ਸਜੁਗਿਰੋਵ ਦਾ ਸਾਹਮਣਾ ਕਰਨਗੇ। 13 ਸਾਲ ਦੇ ਭਰਤ ਸੁਬ੍ਰਮਣੀਅਮ ਨੇ ਰੂਸੀ ਗੈ੍ਰਂਡਮਾਸਟਰ ਅਲੈਕਸਾਂਦਰ ਰੀਆਜੰਤਸੇਵ ਦੇ ਖਿਲਾਫ ਡਰਾਅ ਖੇਡਿਆ 4.5 ਅੰਕ ਲੈ ਕੇ ਪਹਿਲਾ ਗ੍ਰੈਂਡਮਾਸਟਰ ਨਾਰਮ ਹਾਸਲ ਕੀਤਾ।


Tarsem Singh

Content Editor

Related News