B''day spcl : ਇਸ ਮੈਦਾਨ ''ਤੇ 28 ਸਾਲ ਬਾਅਦ ਭੁਵੀ ਨੇ ਦਿਵਾਈ ਸੀ ਪਹਿਲੀ ਟੈਸਟ ਜਿੱਤ

Monday, Feb 05, 2018 - 12:32 PM (IST)

B''day spcl : ਇਸ ਮੈਦਾਨ ''ਤੇ 28 ਸਾਲ ਬਾਅਦ ਭੁਵੀ ਨੇ ਦਿਵਾਈ ਸੀ ਪਹਿਲੀ ਟੈਸਟ ਜਿੱਤ

ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਸਵਿੰਗ ਗੇਂਦਬਾਜੀ ਦੇ ਉਸਤਾਦ ਮੰਨੇ ਜਾਣ ਵਾਲੇ ਭੁਵਨੇਸ਼ਵਰ ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਤੇਜ ਗੇਂਦਬਾਜੀ ਦਾ ਪ੍ਰਮੁੱਖ ਹਥਿਆਰ ਬਣ ਕੇ ਉਭਰੇ ਹਨ। ਮੈਚ ਭਾਰਤੀ ਪਿੱਚਾਂ ਉੱਤੇ ਹੋਵੇ ਜਾਂ ਵਿਦੇਸ਼ੀ, ਭੁਵੀ ਦੇ ਬਿਨ੍ਹਾਂ ਭਾਰਤੀ ਗੇਂਦਬਾਜ਼ੀ ਹਮਲਾ ਅਧੂਰਾ ਹੀ ਰਹਿੰਦਾ ਹੈ। ਹਾਲ ਹੀ ਵਿਚ ਦੱਖਣ ਅਫਰੀਕਾ ਦੌਰੇ ਉੱਤੇ ਟੈਸਟ ਸੀਰੀਜ਼ ਦੌਰਾਨ ਵੀ ਭੁਵਨੇਸ਼ਵਰ ਕੁਮਾਰ ਨੇ ਆਪਣੀ ਪ੍ਰਤੀਭਾ ਨਾਲ ਸਾਰਿਆ ਨੂੰ ਪ੍ਰਭਾਵਿਤ ਕੀਤਾ। ਜਦੋਂ ਦੱਖਣ ਅਫਰੀਕਾ ਦੌਰੇ ਉੱਤੇ ਪਹਿਲੇ ਟੈਸਟ ਵਿਚ 6 ਵਿਕਟਾਂ ਲੈਣ ਦੇ ਬਾਅਦ ਬਾਵਜੂਦ ਭੁਵੀ ਨੂੰ ਦੂਜੇ ਟੈਸਟ ਦੀ ਟੀਮ ਤੋਂ ਬਾਹਰ ਕੀਤਾ ਗਿਆ ਤਾਂ ਕਪਤਾਨ ਕੋਹਲੀ ਦੀ ਖੂਬ ਆਲੋਚਨਾ ਹੋਈ।

ਸਵਿੰਗ ਗੇਂਦਬਾਜ਼ੀ ਦੇ ਬਾਦਸ਼ਾਹ, ਅਜਿਹਾ ਹੈ ਕਰੀਅਰ
ਭੁਵਨੇਸ਼ਵਰ ਕੁਮਾਰ ਦਾ ਜਨਮ 5 ਫਰਵਰੀ 1990 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਜਿਲ੍ਹੇ ਵਿਚ ਹੋਇਆ ਸੀ। ਉੱਤਰ ਪ੍ਰਦੇਸ਼ ਦੇ ਰਣਜੀ ਖੇਡਣ ਵਾਲੇ ਭੁਵਨੇਸ਼ਵਰ ਨੇ ਭਾਰਤ ਲਈ ਆਪਣਾ ਵਨਡੇ ਡੈਬਿਊ 30 ਦਸੰਬਰ 2012 ਨੂੰ ਪਾਕਿਸਤਾਨ ਖਿਲਾਫ ਅਤੇ ਟੈਸਟ ਡੇਬਿਊ 22 ਫਰਵਰੀ 2013 ਨੂੰ ਆਸਟਰੇਲੀਆ ਖਿਲਾਫ ਕੀਤਾ ਸੀ। ਉਹ ਬਹੁਤ ਹੀ ਛੇਤੀ ਆਪਣੀ ਸਹੀ ਲਾਈਨ ਅਤੇ ਲੈਂਥ ਨਾਲ ਭਾਰਤੀ ਟੀਮ ਦਾ ਅਨਿੱਖੜਵਾਂ ਹਿੱਸਾ ਬਣ ਗਏ। ਭੁਵਨੇਸ਼ਵਰ ਕੁਮਾਰ ਨੇ ਹੁਣ ਤੱਕ ਭਾਰਤ ਲਈ 21 ਟੈਸਟ ਮੈਚਾਂ ਵਿਚ 63 ਵਿਕਟਾਂ ਅਤੇ 83 ਵਨਡੇ ਮੈਚਾਂ ਵਿਚ 90 ਵਿਕਟਾਂ ਝਟਕਾਈਆਂ ਹਨ। ਨਾਲ ਹੀ ਉਹ ਹੁਣ ਤਕ 23 ਟੀ20 ਇੰਟਰਨੈਸ਼ਨਲ ਮੈਚਾਂ ਵਿਚ 21 ਵਿਕਟਾਂ ਲੈ ਚੁੱਕੇ ਹਨ।


ਭੁਵੀ ਨੇ ਲਾਰਡਸ ਵਿਚ 28 ਸਾਲ ਬਾਅਦ ਦਿਵਾਈ ਸੀ ਭਾਰਤੀ ਟੀਮ ਨੂੰ ਜਿੱਤ
ਭੁਵਨੇਸ਼ਵਰ ਕੁਮਾਰ ਟੈਸਟ ਕ੍ਰਿਕਟ ਵਿਚ ਹੁਣ ਤੱਕ 4 ਵਾਰ ਪਾਰੀ ਵਿਚ 5 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਕਾਰਨਾਮਾ ਕਰ ਚੁਕੇ ਹਨ। ਪਰ ਉਨ੍ਹਾਂ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ 2014 ਵਿਚ ਲਾਰਡਸ ਟੈਸਟ ਵਿਚ ਇੰਗਲੈਂਡ ਖਿਲਾਫ ਪਾਰੀ ਵਿਚ 82 ਦੌੜਾਂ ਦੇ ਕੇ 6 ਵਿਕਟਾਂ ਲੈਣਾ ਰਿਹਾ ਹੈ। ਇਹ ਹੁਣ ਵੀ ਭੁਵਨੇਸ਼ਵਰ ਕੁਮਾਰ ਦਾ ਟੈਸਟ ਕ੍ਰਿਕਟ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਭਾਰਤ ਨੇ ਇਸ ਟੈਸਟ ਦੀ ਪਹਿਲੀ ਪਾਰੀ ਵਿਚ 295 ਦੌੜਾਂ ਬਣਾਈਆਂ ਅਤੇ ਫਿਰ ਭੁਵਨੇਸ਼ਵਰ ਕੁਮਾਰ (82/6) ਦੀ ਵਧੀਆ ਗੇਂਦਬਾਜੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 319 ਦੌੜਾਂ ਉੱਤੇ ਆਊਟ ਕਰ ਦਿੱਤਾ। ਭਾਰਤ ਨੇ ਦੂਜੀ ਪਾਰੀ ਵਿਚ 342 ਦੌੜਾਂ ਬਣਾਈਆਂ ਅਤੇ 319 ਦੌੜਾਂ ਦੇ ਜਵਾਬ ਵਿਚ ਇਸ਼ਾਂਤ ਸ਼ਰਮਾ (74/7) ਦੀ ਦਮਦਾਰ ਗੇਂਦਬਾਜੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 223 ਦੌੜਾਂ ਉੱਤੇ ਸਮੇਟਦੇ ਹੋਏ ਮੈਚ 95 ਦੌੜਾਂ ਨਾਲ ਜਿੱਤ ਲਿਆ। ਇਹ ਭਾਰਤ ਦੀ ਲਾਰਡਸ ਦੇ ਮੈਦਾਨ ਉੱਤੇ 28 ਸਾਲ ਬਾਅਦ ਪਹਿਲੀ ਟੈਸਟ ਜਿੱਤ ਸੀ।

 


Related News