ਅਵਨੀ ਨੇ 65 ਦਾ ਕਾਰਡ ਖੇਡਿਆ, ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਰਹੀ
Monday, Mar 17, 2025 - 12:22 PM (IST)

ਕੋਫਸ ਹਾਰਬਰ– ਭਾਰਤੀ ਮਹਿਲਾ ਗੋਲਫਰ ਅਵਨੀ ਪ੍ਰਸ਼ਾਂਤ ਨੇ ਆਸਟ੍ਰੇਲੀਆਈ ਵੂਮੈਨਜ਼ ਕਲਾਸਿਕ ਦੇ ਆਖਰੀ ਦੌਰ ਵਿਚ ਪੰਜ ਅੰਡਰ 65 ਦਾ ਸ਼ਾਨਦਾਰ ਕਾਰਡ ਬਣਾਇਆ, ਜਿਸ ਨਾਲ ਉਹ ਲੇਡੀਜ਼ ਯੂਰਪੀਅਨ ਟੂਰ ਵਿਚ ਡੈਬਿਊ ਸੈਸ਼ਨ ਵਿਚ ਟਾਪ-15 ਵਿਚ ਸ਼ਾਮਲ ਰਹੀ।
ਅਵਨੀ ਨੇ ਇਸ ਤੋਂ ਪਹਿਲਾਂ 72-70 ਦੇ ਕਾਰਡ ਖੇਡੇ ਸਨ, ਜਿਸ ਨਾਲ ਉਸਦਾ ਕੁੱਲ ਸਕੋਰ 3 ਅੰਡਰ 207 ਦਾ ਰਿਹਾ। ਉਹ ਜੇਤੂ ਰਹੀ ਮੈਨਨ ਡੀ ਰੋਏ ਤੋਂ 6 ਸ਼ਾਟਾਂ ਪਿੱਛੇ ਰਹੀ, ਜਿਸ ਨੇ ਆਖਰੀ ਹੋਲ ਵਿਚ ਬਰਡੀ ਲਾ ਕੇ ਕਾਰਾ ਗੇਨਰ ਨੂੰ ਪਿੱਛੇ ਛੱਡਦੇ ਹੋਏ ਖਿਤਾਬ ਜਿੱਤਿਆ।
ਕੱਟ ਹਾਸਲ ਕਰਨ ਵਾਲੀ ਇਕ ਹੋਰ ਭਾਰਤੀ ਪ੍ਰਣਵੀ ਉਰਸ ਨੇ 72 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ ’ਤੇ 65ਵੇਂ ਸਥਾਨ ’ਤੇ ਰਹੀ। ਦੀਕਸ਼ਾ ਡਾਗਰ ਕੱਟ ਵਿਚ ਜਗ੍ਹਾ ਨਹੀਂ ਬਣਾ ਸਕੀ ਸੀ।