ਅਵਨੀ ਤੇ ਪ੍ਰਣਵੀ ਨੇ ਆਸਟ੍ਰੇਲੀਅਨ ਵੂਮੈਨ ਕਲਾਸਿਕ ’ਚ ਕੀਤਾ ਕੱਟ ਹਾਸਲ
Sunday, Mar 16, 2025 - 12:40 PM (IST)
 
            
            ਕੋਫਸ ਹਾਰਬਰ– ਭਾਰਤੀ ਗੋਲਫਰ ਅਵਨੀ ਪ੍ਰਸ਼ਾਂਤ ਤੇ ਪ੍ਰਣਵੀ ਉਰਸ ਨੇ ਇੱਥੇ ਮੀਂਹ ਪ੍ਰਭਾਵਿਤ ਆਸਟ੍ਰੇਲੀਅਨ ਵੂਮੈਨ ਕਲਾਸਿਕ ਵਿਚ ਕੱਟ ਹਾਸਲ ਕਰ ਲਿਆ ਜਦਕਿ ਇਨ੍ਹਾਂ ਤੋਂ ਵੱਧ ਤਜਰਬੇਕਾਰ ਦੀਕਸ਼ਾ ਡਾਗਰ ਅਜਿਹਾ ਕਰਨ ਵਿਚ ਅਸਫਲ ਰਹੀ। ਪਹਿਲੇ ਦੌਰ ਵਿਚ 72 ਦਾ ਕਾਰਡ ਖੇਡਣ ਵਾਲੀ ਅਵਨੀ ਨੇ ਦੂਜੇ ਦੌਰ ਵਿਚ ਇਵਨ ਪਾਰ 70 ਦਾ ਸਕੋਰ ਬਣਾਇਆ, ਜਿਸ ਨਾਲ 26 ਹੋਲ ਵਿਚ ਉਹ ਦੋ ਓਵਰ ’ਤੇ ਸੀ।
ਆਪਣੇ ਪਹਿਲੇ ਹੀ ਸੈਸ਼ਨ ਵਿਚ ਖੇਡ ਰਹੀ ਅਵਨੀ ਸਾਂਝੇ ਤੌਰ ’ਤੇ 40ਵੇਂ ਸਥਾਨ ’ਤੇ ਬਣੀ ਹੋਈ ਹੈ। ਪ੍ਰਣਵੀ ਉਰਸ (73-71) ਨੇ ਸਾਂਝੇ ਤੌਰ ’ਤੇ 60ਵੇਂ ਸਥਾਨ ’ਤੇ ਰਹਿ ਕੇ ਕੱਟ ਹਾਸਲ ਕਰ ਲਿਆ। ਟਾਪ-60 ਗੋਲਫਰ ਆਖਰੀ ਦੌਰ ਖੇਡਣਗੀਆਂ। ਦੋ ਵਾਰ ਦੀ ਲੇਡੀਜ਼ ਯੂਰਪੀਅਨ ਟੂਰ ਦੀ ਜੇਤੂ ਦੀਕਸ਼ਾ ਡਾਗਰ 74 ਤੇ 73 ਦੇ ਕਾਰਡ ਖੇਡ ਕੇ ਕੱਟ ਤੋਂ ਖੁੰਝ ਗਈ, ਜਿਹੜਾ ਚਾਰ ਓਵਰ ਦਾ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            