ਭਾਰਤ ਖਿਲਾਫ ਟੀ-20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, ਇਹ ਧਾਕੜ ਬਣਿਆ ਕਪਤਾਨ
Saturday, Oct 28, 2023 - 05:15 PM (IST)
ਮੈਲਬੌਰਨ— ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਵਿਸ਼ਵ ਕੱਪ ਤੋਂ ਬਾਅਦ ਭਾਰਤ 'ਚ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਲਈ ਆਸਟ੍ਰੇਲੀਆ ਦੇ ਕਪਤਾਨ ਹੋਣਗੇ। 35 ਸਾਲਾ ਵੇਡ ਦਾ ਅੰਤਰਰਾਸ਼ਟਰੀ ਕਰੀਅਰ ਲਗਭਗ ਇਕ ਸਾਲ ਪਹਿਲਾਂ ਖਤਮ ਹੋ ਗਿਆ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਪਿਛਲੇ ਸਾਲ ਦਾ ਟੀ-20 ਵਿਸ਼ਵ ਕੱਪ ਉਸ ਦਾ ਆਖਰੀ ਟੂਰਨਾਮੈਂਟ ਸੀ। ਹਾਲਾਂਕਿ ਹੁਣ ਉਨ੍ਹਾਂ ਨੂੰ 15 ਮੈਂਬਰੀ ਆਸਟ੍ਰੇਲੀਆਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : PAK vs SA: ਪਾਕਿ ਦੀ ਸ਼ਰਮਨਾਕ ਹਾਰ, ਸੋਸ਼ਲ ਮੀਡੀਆ 'ਤੇ ਮੀਮਸ ਦਾ ਆਇਆ ਹੜ੍ਹ, ਉੱਡਿਆ ਮਜ਼ਾਕ
ਇਸ ਸਾਲ ਆਰੋਨ ਫਿੰਚ ਦੇ ਸੰਨਿਆਸ ਲੈਣ ਤੋਂ ਬਾਅਦ ਆਸਟਰੇਲੀਆ ਕੋਲ ਟੀ-20 ਟੀਮ ਦਾ ਸਥਾਈ ਕਪਤਾਨ ਨਹੀਂ ਹੈ। ਮਿਸ਼ੇਲ ਮਾਰਸ਼ ਅਤੇ ਵੇਡ ਅੰਤਰਿਮ ਵਿਚ ਇਹ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਇਕ ਬਿਆਨ 'ਚ ਕਿਹਾ, 'ਮੈਥਿਊ ਇਸ ਤੋਂ ਪਹਿਲਾਂ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇਸ ਸੀਰੀਜ਼ ਲਈ ਦੁਬਾਰਾ ਕਮਾਨ ਸੌਂਪੀ ਗਈ ਹੈ। ਉਸ ਨੇ ਕਿਹਾ, 'ਜਿਵੇਂ ਮਿਸ਼ੇਲ ਮਾਰਸ਼ ਨੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਕੀਤਾ ਸੀ, ਇਹ ਸਾਡੇ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ ਲੀਡਰਸ਼ਿਪ ਸਮਰੱਥਾ ਅਤੇ ਡੂੰਘਾਈ ਨੂੰ ਵਿਕਸਿਤ ਕਰਨ ਦਾ ਇਕ ਹੋਰ ਮੌਕਾ ਹੈ।'
ਵਿਸ਼ਵ ਕੱਪ ਤੋਂ ਬਾਅਦ ਵਨਡੇ ਅਤੇ ਟੈਸਟ ਕਪਤਾਨ ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਮਾਰਸ਼ ਅਤੇ ਕੈਮਰਨ ਗ੍ਰੀਨ ਦੇਸ਼ ਪਰਤਣਗੇ ਪਰ ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਟ੍ਰੈਵਿਸ ਹੈਡ ਟੀ-20 ਸੀਰੀਜ਼ ਲਈ ਰੁਕਣਗੇ। ਸੀਰੀਜ਼ ਦਾ ਪਹਿਲਾ ਮੈਚ 23 ਨਵੰਬਰ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਪੈਰਾ ਏਸ਼ੀਅਨ ਗੇਮਜ਼ 'ਚ ਭਾਰਤ ਨੇ ਲਗਾਇਆ ਤਮਗਿਆਂ ਦਾ ਸੈਂਕੜਾ, PM ਮੋਦੀ ਨੇ ਦਿੱਤੀ ਵਧਾਈ
ਭਾਰਤ ਖਿਲਾਫ ਆਸਟ੍ਰੇਲੀਆਈ ਟੀ-20 ਟੀਮ:
ਮੈਥਿਊ ਵੇਡ (ਕਪਤਾਨ), ਜੇਸਨ ਬੇਹਰਨਡੋਰਫ, ਸੀਨ ਐਬੋਟ, ਟਿਮ ਡੇਵਿਡ, ਨਾਥਨ ਐਲਿਸ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਸਪੈਂਸਰ ਜਾਨਸਨ, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਟ ਸ਼ਾਰਟ, ਸਟੀਵ ਸਮਿਥ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜ਼ਾਂਪਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ