ਆਸਟ੍ਰੇਲੀਅਨ ਓਪਨ 2023 : ਡੀ ਗਰੂਟ ਨੇ ਲਗਾਤਾਰ ਨੌਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਿਆ

01/28/2023 3:07:16 PM

ਮੈਲਬੋਰਨ : ਨੀਦਰਲੈਂਡ ਦੀ ਦਿੱਗਜ ਖਿਡਾਰੀ ਡਿਏਡ ਡੇ ਗ੍ਰੂਟ ਨੇ ਇੱਥੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਵ੍ਹੀਲਚੇਅਰ ਸਿੰਗਲਜ਼ ਦੇ ਫਾਈਨਲ ਵਿੱਚ ਜਾਪਾਨ ਦੀ ਯੂਈ ਕਾਮੀਜੀ ਨੂੰ 0-6, 6-2, 6-2 ਨਾਲ ਹਰਾ ਕੇ ਲਗਾਤਾਰ ਨੌਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਆਸਟ੍ਰੇਲੀਅਨ ਓਪਨ ਵਿੱਚ ਡੀ ਗਰੂਟ ਦਾ ਇਹ ਪੰਜਵਾਂ ਅਤੇ ਕੁੱਲ ਮਿਲਾ ਕੇ 17ਵਾਂ ਗ੍ਰੈਂਡ ਸਲੈਮ ਖਿਤਾਬ ਹੈ।

ਕਵਾਡ ਵ੍ਹੀਲਚੇਅਰ ਸਿੰਗਲਜ਼ ਫਾਈਨਲ ਵਿੱਚ ਨੀਦਰਲੈਂਡ ਦੇ ਦੂਜਾ ਦਰਜਾ ਪ੍ਰਾਪਤ ਸੈਮ ਸ਼ਰੋਡਰ ਨੇ ਆਪਣੇ ਹਮਵਤਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਨੀਲਸ ਵਿੰਕ ਨੂੰ 6-2, 7-5 ਨਾਲ ਹਰਾਇਆ। ਪੁਰਸ਼ਾਂ ਦੇ ਵ੍ਹੀਲਚੇਅਰ ਸਿੰਗਲਜ਼ ਦੇ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਬ੍ਰਿਟੇਨ ਦੇ ਅਲਫੀ ਹੇਵੇਟ ਨੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਜਾਪਾਨ ਦੇ ਟੋਕੀਟੋ ਓਡਾ ਨੂੰ 6-3, 6-1 ਨਾਲ ਹਰਾ ਕੇ ਖਿਤਾਬ ਜਿੱਤਿਆ।


Tarsem Singh

Content Editor

Related News