ਆਸਟਰੇਲੀਆਈ ਓਪਨ ''ਚ ਜ਼ਹਿਰੀਲੇ ਧੂੰਏ ਤੋਂ ਬਚਣ ਲਈ ਹਵਾ ਪ੍ਰਦੂਸ਼ਣ ਦੀ ਹੱਦ ਤੈਅ ਕੀਤੀ

Saturday, Jan 18, 2020 - 11:45 AM (IST)

ਆਸਟਰੇਲੀਆਈ ਓਪਨ ''ਚ ਜ਼ਹਿਰੀਲੇ ਧੂੰਏ ਤੋਂ ਬਚਣ ਲਈ ਹਵਾ ਪ੍ਰਦੂਸ਼ਣ ਦੀ ਹੱਦ ਤੈਅ ਕੀਤੀ

ਸਪੋਰਟਸ ਡੈਸਕ— ਆਸਟਰੇਲੀਆਈ ਓਪਨ ਦੇ ਆਯੋਜਕਾਂ ਨੇ ਕੁਆਲੀਫਾਇੰਗ ਦੇ ਦੌਰਾਨ ਜ਼ਹਿਰੀਲੇ ਧੂੰਏ ਨੂੰ ਲੈ ਕੇ ਸਖਤ ਆਲੋਚਨਾ ਦੇ ਬਾਅਦ ਸ਼ਨੀਵਾਰ ਨੂੰ ਹਵਾ ਦੀ ਗੁਣਵੱਤਾ ਰੇਟਿੰਗ ਦੇ ਮਿਆਰ ਤੈਅ ਕੀਤੇ ਹਨ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਦੋਂ ਖੇਡ ਰੋਕਣਾ ਹੈ। ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮੈਲਬੋਰਨ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਨੂੰ ਦੁਨੀਆ 'ਚ ਸਭ ਤੋਂ ਖਰਾਬ ਰਿਕਾਰਡ ਕੀਤੀ ਗਈ ਸੀ ਅਤੇ ਬੁੱਧਵਾਰ ਨੂੰ ਇਸ 'ਚ ਮਾਮੂਲੀ ਸੁਧਾਰ ਹੋਇਆ ਸੀ।

ਲੋਕਾਂ ਅਤੇ ਉਨ੍ਹਾਂ ਦੇ ਪਾਲਤੂ ਪਸ਼ੂਆਂ ਨੂੰ ਘਰ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਸੀ ਪਰ ਇਸ ਦੇ ਬਾਵਜੂਦ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਕੁਆਲੀਫਾਇੰਗ ਮੈਚ ਪਹਿਲੇ ਦੀ ਤਰ੍ਹਾਂ ਹੁੰਦੇ ਰਹੇ। ਸਲੋਵੇਨੀਆ ਦੀ ਡਾਲੀਲਾ ਜਾਕੁਪੋਵਿਚ ਨੂੰ ਲਗਾਤਾਰ ਖਾਂਸੀ ਦੇ ਕਾਰਨ ਮੈਚ ਤੋਂ ਹੱਟਣਾ ਪਿਆ ਜਦਕਿ ਬ੍ਰਿਟੇਨ ਦੇ ਲੀਆਮ ਬ੍ਰਾਡੀ ਨੇ ਦਾਅਵਾ ਕੀਤਾ ਕਿ ਕਈ ਖਿਡਾਰੀਆਂ ਨੂੰ ਅਸਥਮਾ ਦਾ ਇਲਾਜ ਕਰਾਉਣਾ ਪਿਆ। ਲਗਾਤਾਰ ਆਲੋਚਨਾ ਦੇ ਬਾਅਦ ਆਯੋਜਕਾਂ ਨੇ ਮੈਲਬੋਰਨ ਪਾਰਕ ਦੇ ਨਿਗਰਾਨੀ ਕੇਂਦਰਾਂ ਵੱਲੋਂ ਮਾਪੇ ਗਏ ਪ੍ਰਦੂਸ਼ਕਾਂ ਦੇ ਆਧਾਰ 'ਤੇ ਸ਼ਨੀਵਾਰ ਨੂੰ ਪੰਜ ਪੱਧਰੀ ਹਵਾ ਗੁਣਵੱਤਾ ਰੇਟਿੰਗ ਜਾਰੀ ਕੀਤੀ।


author

Tarsem Singh

Content Editor

Related News