ਆਸਟਰੇਲੀਆਈ ਗ੍ਰਾਂ. ਪ੍ਰੀ. ਦੇ ਦੋਵਾਂ ਅਭਿਆਸ ਸੈਸ਼ਨਾਂ ਵਿਚ ਸਭ ਤੋਂ ਤੇਜ਼ ਸਮਾਂ ਕੱਢਿਆ ਹੈਮਿਲਟਨ ਨੇ
Saturday, Jul 04, 2020 - 12:49 AM (IST)
ਸਪੀਲਬਰਗ (ਆਸਟਰੇਲੀਆ) (ਏ. ਪੀ.)– ਫਾਰਮੂਲਾ ਵਨ ਵਿਸ਼ਵ ਚੈਂਪੀਅਨ ਲੂਈਸ ਹੈਮਿਲਟਨ ਨੇ ਸੈਸ਼ਨ ਦੀ ਪਹਿਲੀ ਆਸਟਰੇਲੀਆਈ ਗ੍ਰਾਂ. ਪ੍ਰੀ. ਦੇ ਦੋਵਾਂ ਅਭਿਆਸ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਸਭ ਤੋਂ ਤੇਜ਼ ਸਮਾਂ ਕੱਢਿਆ। ਇਹ ਬ੍ਰਿਟਿਸ਼ ਡਰਾਈਵਰ 4.3 ਕਿਲੋਮੀਟਰ ਲੰਬੇ ਰੈੱਡਬੁੱਲ ਰਿੰਗ ਸਰਕਟ ’ਤੇ ਦੋਵੇਂ ਵਾਰ ਮਰਸੀਡੀਜ਼ ਦੇ ਆਪਣੇ ਸਾਥੀ ਵਾਲਟੇਰੀ ਬੋਟਾਸ ਤੋਂ ਅੱਗੇ ਰਿਹਾ।
ਸਵੇਰ ਦੇ ਸੈਸ਼ਨ ਵਿਚ ਹੈਮਿਲਟਨ ਤੋਂ ਬੋਟਾਸ .356 ਸੈਕੰਡ ਜਦਕਿ ਸ਼ਾਮ ਦੀ ਰੇਸ ਵਿਚ .197 ਸੈਕੰਡ ਪਿੱਛੇ ਰਿਹਾ। ਇੱਥੇ ਪਿਛਲੀਆਂ ਦੋ ਰੇਸਾਂ ਜਿੱਤਣ ਵਾਲੇ ਮੈਕਸ ਵਰਸਟਾਪਪੇਨ ਨੇ ਪਹਿਲੀ ਰੇਸ ਵਿਚ ਤੀਜਾ ਸਭ ਤੋਂ ਸਮਾਂ ਕੱਢਿਆ ਪਰ ਦੂਜੀ ਰੇਸ ਵਿਚ ਉਹ 8ਵੇਂ ਸਥਾਨ ’ਤੇ ਖਿਸਕ ਗਿਆ। ਫੇਰਾਰੀ ਦੇ ਦੋਵੇਂ ਡਰਾਈਵਰ ਸਵੇਰੇ ਜੂਝਦੇ ਨਜ਼ਰ ਆਏ । ਚਾਰਲਸ ਲੇਕਲਰਕ ਦਸਵੇਂ ਤੇ ਸੇਬੇਸਟੀਅਨ ਵੇਟੇਲ ਪਹਿਲੇ ਅਭਿਆਸ ਸੈਸ਼ਨ ਵਿਚ 12ਵੇਂ ਸਥਾਨ ’ਤੇ ਰਿਹਾ। ਸ਼ਾਮ ਨੂੰ ਹਾਲਾਂਕਿ ਵੇਟੇਲ ਚੌਥੇ ਸਥਾਨ ’ਤੇ ਆਇਆ। ਸਰਜੀਓ ਪੇਰੇਜ ਇਸ ਰੇਸ ਵਿਚ ਤੀਜੇ ਸਥਾਨ ’ਤੇ ਰਿਹਾ। ਕੋਰੋਨਾ ਵਾਇਰਸ ਦੇ ਕਾਰਣ ਫਾਰਮੂਲਾ ਵਨ ਸੈਸ਼ਨ ਦੀਆਂ ਕਈ ਰੇਸਾਂ ਮੁਲਤਵੀ ਜਾਂ ਰੱਦ ਕਰ ਦਿੱਤੀਆਂ ਗਈਆਂ। ਇਹ ਉਸਦੀ ਸੈਸ਼ਨ ਦੀ ਪਹਿਲੀ ਰੇਸ ਹੈ।