ਭਾਰਤ ਵਿਰੁੱਧ ਟੈਸਟ ਸੀਰੀਜ਼ ''ਚ ਇਸ ਖਿਡਾਰੀ ਨੂੰ ਦੇਖਣਾ ਚਾਹੁੰਦੈ ਆਸਟਰੇਲੀਆਈ ਦਿੱਗਜ
Monday, Nov 09, 2020 - 09:47 PM (IST)
ਨਵੀਂ ਦਿੱਲੀ- ਇਯਾਨ ਚੈਪਲ ਤੇ ਮਾਈਕਲ ਕਲਾਰਕ ਸਮੇਤ ਸਾਬਕਾ ਕਪਤਾਨ ਚਾਹੁੰਦੇ ਹਨ ਕਿ ਭਾਰਤ ਦੇ ਵਿਰੁੱਧ ਚਾਰ ਮੈਚਾਂ ਦੀ ਆਗਾਮੀ ਟੈਸਟ ਸੀਰੀਜ਼ 'ਚ ਨੌਜਵਾਨ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਆਸਟਰੇਲੀਆਈ ਕ੍ਰਿਕਟ ਟੀਮ 'ਚ ਜਗ੍ਹਾ ਮਿਲੇ। ਵਿਕਟੋਰੀਆ ਦੇ ਪੁਕੋਵਸਕੀ ਨੇ ਸ਼ੈਫੀਲਡ ਸ਼ੀਲਡ 'ਚ ਲਗਾਤਾਰ 2 ਦੋਹਰੇ ਸੈਂਕੜੇ ਲਗਾਉਂਦੇ ਹੋਏ ਦੱਖਣੀ ਆਸਟਰੇਲੀਆ ਵਿਰੁੱਧ ਅਜੇਤੂ 255 ਜਦਕਿ ਪੱਛਮੀ ਆਸਟਰੇਲੀਆ ਵਿਰੁੱਧ 202 ਦੌੜਾਂ ਦੀ ਪਾਰੀ ਖੇਡ ਚੁੱਕੇ ਹਨ।
ਕਲਾਰਕ ਨੇ ਕਿਹਾ ਕਿ ਉਸਦੀ ਚੋਣ ਹੋਵੇ ਤੇ ਆਸਟਰੇਲੀਆ ਟੀਮ 'ਚ ਉਸ ਨੂੰ ਜਗ੍ਹਾ ਦੇਣ ਦਾ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਹਾਂ ਇਹ ਵਧੀਆ ਟੀਮ ਦੇ ਵਿਰੁੱਧ ਹੈ, ਭਾਰਤ ਪਰ ਉਹ ਨੌਜਵਾਨ ਤਿਆਰ ਹੈ। ਵਾਰਨਰ ਉਸਦੇ ਸਲਾਮੀ ਜੋੜੀਦਾਰ ਹੋਣਗੇ, ਲਾਬੂਸ਼ੇਨ ਤੀਜੇ ਨੰਬਰ 'ਤੇ, ਸਮਿਥ ਚੌਥੇ ਨੰਬਰ 'ਤੇ, ਨੌਜਵਾਨ ਬੱਲੇਬਾਜ਼ ਦੇ ਰੂਪ 'ਚ ਤੁਹਾਨੂੰ ਆਪਣੇ ਆਸਪਾਸ (ਨੇੜੇ) ਅਜਿਹੀ ਹੀ ਅਗਵਾਈ ਤੇ ਤਜਰਬੇ ਦੀ ਜ਼ਰੂਰਤ ਹੁੰਦੀ ਹੈ। ਵਾਅ ਨੇ ਕਿਹਾ ਕਿ ਮੈਂ ਨਿਸ਼ਚਿਤ ਤੌਰ 'ਤੇ ਭਾਰਤ ਵਿਰੁੱਧ ਪਹਿਲੇ ਟੈਸਟ ਦੇ ਲਈ ਉਸ ਨੂੰ ਚੁਣਾਂਗਾ। ਉਸ ਨੂੰ ਸਲਾਮੀ ਬੱਲੇਬਾਜ਼ ਦੇ ਰੂਪ 'ਚ ਚੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਬਨਰਸ ਦਾ ਰਿਕਾਰਡ ਠੀਕ-ਠਾਕ ਹੈ ਪਰ ਸੈਸ਼ਨ ਦੀ ਉਸਦੀ ਸ਼ੁਰੂਆਤ ਵਧੀਆ ਨਹੀਂ ਰਹੀ ਹੈ ਤੇ ਉਹ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੇ ਹਨ।