ਇਸ ਆਸਟਰੇਲੀਆਈ ਮਹਿਲਾ ਕ੍ਰਿਕਟਰ ਨੇ ਤੋੜ ਦਿੱਤਾ ਕੋਹਲੀ ਦਾ ਇਹ ਰਿਕਾਰਡ

09/06/2019 6:10:17 PM

ਸਪੋਰਟਸ ਡੈਸਕ— ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੈਗ ਲੇਨਿੰਗ ਨੇ ਵੈਸਟਇੰਡੀਜ਼ ਖਿਲਾਫ ਮੈਚ ਦੌਰਾਨ ਸੈਂਕੜਾ ਤਾਂ ਲਗਾਇਆ ਹੀ ਨਾਲ ਹੀ ਨਾਲ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਸਭ ਤੋਂ ਤੇਜ਼ 13 ਸੈਂਕੜੇ ਲਗਾਉਣ ਦਾ ਰਿਕਾਰਡ ਵੀ ਤੋੜ ਦਿੱਤਾ। ਲੇਨਿੰਗ ਨੇ ਇਹ ਰਿਕਾਰਡ ਸਿਰਫ਼ 76 ਪਾਰੀਆਂ 'ਚ ਹੀ ਬਣਾ ਲਿਆ। ਵਨ-ਡੇ 'ਚ ਲੇਨਿੰਗ ਤੋਂ ਪਹਿਲਾਂ ਸਭ ਤੋਂ ਘੱਟ ਪਾਰੀਆਂ 'ਚ 13 ਸੈਂਕੜੇ ਬਣਾਉਣ ਦੇ ਰਿਕਾਰਡ ਹਾਸ਼ਿਮ ਅਮਲਾ ਦੇ ਨਾਂ ਸੀ। ਅਮਲਾ ਨੇ 83 ਪਾਰੀਆਂ 'ਚ ਤਾਂ ਕੋਹਲੀ ਨੇ 86 ਪਾਰੀਆਂ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।PunjabKesariਸਭ ਤੋਂ ਤੇਜ਼ 13 ਵਨ-ਡੇ ਸੈਂਕੜੇ
76 ਪਾਰੀਆਂ -  ਮੇਗ ਲੈਨਿੰਗ
83 ਪਾਰੀਆਂ -  ਹਾਸ਼ਿਮ ਅਮਲਾ
86 ਪਾਰੀਆਂ -  ਵਿਰਾਟ ਕੋਹਲੀ
86 ਪਾਰੀਆਂ -  ਕਵਿੰਟਨ ਡੀ-ਕਾਕ
91 ਪਾਰੀਆਂ -  ਡੇਵਿਡ ਵਾਰਨਰ
99 ਪਾਰੀਆਂ -  ਸ਼ਿਖਰ ਧਵਨPunjabKesari
ਮੈਚ ਜਿੱਤਣ 'ਚ ਵੀ ਅਹਿਮ ਭੂਮਿਕਾ
ਉਥੇ ਹੀ ਲੇਨਿੰਗ ਨੇ 145 ਗੇਂਦਾਂ 'ਚ 121 ਦੌੜਾਂ ਬਣਾਈਆਂ ਅਤੇ ਇਤਿਹਾਸ ਰਚ ਦਿੱਤਾ ਇਸ ਤਰ੍ਹਾਂ ਆਸਟਰੇਲੀਆ ਨੇ ਪਹਿਲਾਂ ਖੇਡਦੇ ਹੋਏ 308 ਦੌੜਾਂ ਬਣਾਈਆਂ ਸਨ ਜਵਾਬ 'ਚ ਵੈਸਟਇੰਡੀਜ਼ ਟੀਮ 130 ਦੌੜਾਂ 'ਤੇ ਆਲ ਆਊਟ ਹੋ ਗਈ। ਵੈਸਟਇੰਡੀਜ਼ ਕਪਤਾਨ ਸਟੇਫਨੀ ਟੇਲਰ ਨੇ 70 ਦੌੜਾਂ ਬਣਾਈਆਂ।


Related News