ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨਾਲ ਬ੍ਰਿਟੇਨ ਜਾ ਸਕਦੇ ਹਨ ਆਸਟਰੇਲੀਆਈ ਕ੍ਰਿਕਟਰ : ਮੈਕਸਵੈੱਲ

Saturday, May 01, 2021 - 02:25 AM (IST)

ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨਾਲ ਬ੍ਰਿਟੇਨ ਜਾ ਸਕਦੇ ਹਨ ਆਸਟਰੇਲੀਆਈ ਕ੍ਰਿਕਟਰ : ਮੈਕਸਵੈੱਲ

ਅਹਿਮਦਾਬਾਦ– ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਕਿਹਾ ਕਿ ਉਸ ਨੂੰ ਤੇ ਉਸਦੇ ਦੇਸ਼ ਦੇ ਹੋਰ ਕ੍ਰਿਕਟਰਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਅਦ ਭਾਰਤ, ਨਿਊਜ਼ੀਲੈਂਡ ਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਜ਼ਹਾਜ਼ ਰਾਹੀਂ ਬ੍ਰਿਟੇਨ ਜਾਣ ਵਿਚ ਕੋਈ ਦਿੱਕਤ ਨਹੀਂ ਹੋਵੇਗੀ।

ਇਹ ਖ਼ਬਰ ਪੜ੍ਹੋ- PBKS v RCB : ਪੂਰਨ ਚੌਥੀ ਵਾਰ '0' 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ


ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ’ਤੇ ਸਹਿਮਤੀ ਜਤਾਈ ਹੈ ਕਿ ਮਈ ਦੇ ਆਖਰੀ ਹਫਤੇ ਵਿਚ ਕੌਮਾਂਤਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ਨੂੰ ਦੇਖਣ ਤੋਂ ਬਾਅਦ ਇਸ ਬਦਲ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਭਾਰਤ ਵਿਚ ਕੋਵਿਡ-19 ਦੇ ਮਾਮਲੇ ਵਧਣ ਦੇ ਕਾਰਨ ਭਾਰਤ ਤੋਂ ਆਸਟਰੇਲੀਆ ਲਈ ਸਾਰੀਆਂ ਵਪਾਰਕ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਖ਼ਬਰ ਪੜ੍ਹੋ-  ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ


ਮੈਕਸਵੈੱਲ ਨੇ ਕਿਹਾ,‘‘ਅਸੀਂ ਸਿਰਫ ਵਤਨ ਜਾਣ ਦਾ ਰਸਤਾ ਲੱਭਣਾ ਚਾਹੁੰਦੇ ਹਾਂ। ਬੀ. ਸੀ. ਸੀ.ਆਈ. ਤੇ ਦੋਵੇਂ ਸਰਕਾਰਾਂ ਸਮੱਸਿਆ ਦੇ ਹੱਲ ਕੱਢਣ ਲਈ ਕੰਮ ਕਰ ਸਕਦੀਆਂ ਹਨ। ਜੇਕਰ ਸਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ ਤੇ ਅਜਿਹਾ ਹੋ ਸਕਦਾ ਹੈ ਪਰ ਕਿਸੇ ਗੇੜ ਵਿਚ ਵਤਨ ਪਰਤਣ ਦਾ ਰਸਤਾ ਤਾਂ ਸਪੱਸ਼ਟ ਹੋਣਾ ਚਾਹੀਦਾ ਹੈ।’’ ਉਸ ਨੇ ਕਿਹਾ,‘‘ਭਾਰਤ ਤੇ ਇੰਗਲੈਂਡ ਨੂੰ ਇੰਗਲੈਂਡ ਵਿਚ ਲੜੀ ਖੇਡਣੀ ਹੈ। ਸਥਿਤੀ ਬਦ ਤੋਂ ਬਦਤਰ ਵੀ ਹੁੰਦੀ ਹੈ ਤਾਂ ਸਾਨੂੰ ਇੰਗਲੈਂਡ ਵਿਚ ਇੰਤਜ਼ਾਰ ਕਰਨਾ ਪਵੇਗਾ ਤੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਿਚੋਂ ਬਾਹਰ ਜਾਣਾ ਪਵੇਗਾ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਨਾਲ ਜ਼ਿਆਦਾਤਰ ਖਿਡਾਰੀ ਸਹਿਮਤ ਹੋਣਗੇ।’’

ਇਹ ਖ਼ਬਰ ਪੜ੍ਹੋ- 'ਮਿਸਟਰ ਇੰਡੀਆ' ਜਗਦੀਸ਼ ਲਾਡ ਦਾ ਕੋਰੋਨਾ ਕਾਰਨ ਦਿਹਾਂਤ

 
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਇਨਲ ਖੇਡਿਆ ਜਾਵੇਗਾ ਤੇ ਇਸ ਦੇ ਲਈ ਉਨ੍ਹਾਂ ਨੂੰ ਆਈ. ਪੀ. ਐੱਲ. ਤੋਂ ਬਾਅਦ ਇੰਗਲੈਂਡ ਜਾਣਾ ਪਵੇਗਾ। ਇੰਗਲੈਂਡ ਦੇ ਖਿਡਾਰੀ ਉਸੇ ਉਡਾਨ ਨਾਲ ਵਤਨ ਪਰਤ ਸਕਦੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News