''ਬਾਲ ਟੈਂਪਰਿੰਗ'' ਮਾਮਲੇ ਤੋਂ ਬਾਅਦ ਸੁਧਰ ਗਏ ਆਸਟਰੇਲੀਆਈ ਕ੍ਰਿਕਟਰ

Thursday, May 09, 2019 - 06:48 PM (IST)

''ਬਾਲ ਟੈਂਪਰਿੰਗ'' ਮਾਮਲੇ ਤੋਂ ਬਾਅਦ ਸੁਧਰ ਗਏ ਆਸਟਰੇਲੀਆਈ ਕ੍ਰਿਕਟਰ

ਸਿਡਨੀ— ਆਸਟਰੇਲੀਆਈ ਕ੍ਰਿਕਟਰਾਂ ਨੂੰ ਇਕ ਸਮੇਂ ਉਸ ਦੇ ਅੜੀਅਲ ਵਤੀਰੇ ਲਈ ਜਾਣਿਆ ਜਾਂਦਾ ਸੀ ਪਰ ਪਿਛਲੇ ਸਾਲ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਆਪਣੀ ਖੇਡ ਸੰਸਕ੍ਰਿਤੀ ਨੂੰ ਸਾਫ ਸੁਥਰੀ ਬਣਾਉਣ ਦੀ ਮੁਹਿੰਮ ਵਿਚ ਉਸਦੇ ਵਤੀਰੇ ਵਿਚ ਕਾਫੀ ਬਦਲਾਅ ਆਇਆ। ਕ੍ਰਿਕਟ ਆਸਟਰੇਲੀਆ ਦੇ ਚੇਅਰਮੈਨ ਅਰਲ ਐਂਡਿੰਗਸ ਨੇ ਕਿਹਾ ਕਿ ਆਸਟਰੇਲੀਆਈ ਪੁਰਸ਼ ਟੀਮ ਨੇ 2018-19 ਸੈਸ਼ਨ ਵਿਚ ਇਕ ਵਾਰ ਵੀ ਗਲਤ ਵਤਰਤਾਓ ਨਹੀਂ ਕੀਤਾ। ਇਹ ਪਿਛਲੇ ਸੱਤ ਸਾਲਾਂ ਵਿਚ ਪਹਿਲਾ ਮੌਕਾ ਹੈ ਜਦਕਿ ਟੀਮ ਨੂੰ 'ਕਲੀਨ ਸ਼ੀਟ' ਮਿਲੀ ਹੈ। ਇਹ ਹੀ ਨਹੀਂ ਇਸ ਵਿਚਾਲੇ ਸਾਰੇ ਤਰ੍ਹਾਂ ਦੇ ਪੱਧਰਾਂ 'ਤੇ ਖੇਡ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਵਿਚ 74 ਫੀਸਦੀ ਦੀ ਕਮੀ ਆਈ ਹੈ।

PunjabKesari

ਐਂਡਿੰਗਸ ਨੇ ਕਿਹਾ, ''ਆਸਟਰੇਲੀਆਈ ਕ੍ਰਿਕਟ ਵਿਚ ਹਰ ਕੋਈ ਇਸ ਗੱਲ ਤੋਂ ਜਾਣੂ ਹੈ ਕਿ ਸਿਰਫ ਜਿੱਤ ਹੀ ਮਾਇਨੇ ਨਹੀਂ ਰੱਖਦੀ ਸਗੋਂ ਇਹ ਵੀ ਮਹੱਤਵਪੂਰਨ ਹੈ ਕਿ ਉਹ ਖੇਡ ਨੂੰ ਕਿਵੇਂ ਖੇਡਦੇ ਹਨ ਤੇ ਖਿਡਾਰੀਆਂ ਨੇ ਅਸਲ ਵਿਚ ਇਹ ਭਾਵਨਾ ਆਪਣੇ ਅੰਦਰ ਪੈਦਾ ਕੀਤਾ ਹੈ।


Related News