ਨਿਊਜ਼ੀਲੈਂਡ ਦੀ ਆਸਟਰੇਲੀਆ ’ਤੇ ਧਮਾਕੇਦਾਰ ਜਿੱਤ, 5 ਮੈਚਾਂ ਦੀ ਲੜੀ ’ਚ ਬਣਾਈ 1-0 ਦੀ ਬੜ੍ਹਤ

Monday, Feb 22, 2021 - 09:57 PM (IST)

ਨਿਊਜ਼ੀਲੈਂਡ ਦੀ ਆਸਟਰੇਲੀਆ ’ਤੇ ਧਮਾਕੇਦਾਰ ਜਿੱਤ, 5 ਮੈਚਾਂ ਦੀ ਲੜੀ ’ਚ ਬਣਾਈ 1-0 ਦੀ ਬੜ੍ਹਤ

ਕ੍ਰਾਈਸਟਚਰਚ– ਡੇਨੋਵ ਕੋਨਵੇ ਦੀ ਅਜੇਤੂ 99 ਦੌੜਾਂ ਦੀ ਜ਼ਬਰਦਸਤ ਪਾਰੀ ਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ (10 ਦੌੜਾਂ ’ਤੇ 2 ਵਿਕਟਾਂ) ਤੇ ਲੈੱਗ ਸਪਿਨਰ ਈਸ਼ ਸੋਢੀ (28 ਦੌੜਾਂ ’ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਸੋਮਵਾਰ ਨੂੰ ਪਹਿਲੇ ਟੀ-20 ਮੁਕਾਬਲੇ ਵਿਚ 53 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 20 ਓਵਰਾਂ ਵਿਚ 5 ਵਿਕਟਾਂ ’ਤੇ 184 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਆਸਟਰੇਲੀਆ ਨੂੰ 17.3 ਓਵਰਾਂ ਵਿਚ 137 ਦੌੜਾਂ ’ਤੇ ਢੇਰ ਕਰ ਦਿੱਤਾ।

PunjabKesari
ਕੋਨਵੇ ਨੂੰ ਉਸਦੀ ਬਿਹਤਰੀਨ ਪਾਰੀ ਲਈ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ। ਉਸ ਨੇ ਸਿਰਫ 59 ਦੌੜਾਂ ’ਤੇ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 99 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ 30 ਤੇ ਜੇਮਸ ਨੀਸ਼ਮ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਕੇਨ ਵਿਲੀਅਮਸਨ 12 ਦੌੜਾਂ ਬਣਾ ਕੇ ਆਊਟ ਹੋਇਆ। ਆਸਟਰੇਲੀਆ ਵਲੋਂ ਡੇਨੀਅਲ ਸੈਮਸ ਨੇ 40 ਦੌੜਾਂ ’ਤੇ 2 ਵਿਕਟਾਂ ਤੇ ਆਈ. ਪੀ. ਐੱਲ. ਵਿਚ 14 ਕਰੋੜ ਰੁਪਏ ਦੀ ਕੀਮਤ ਹਾਸਲ ਕਰਨ ਵਾਲੇ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ ਨੇ 31 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

PunjabKesari
ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆਈ ਟੀਮ ਸਿਰਫ 131 ਦੌੜਾਂ ’ਤੇ ਢੇਰ ਹੋ ਗਈ। ਕਪਤਾਨ ਆਰੋਨ ਫਿੰਚ ਸਿਰਫ ਇਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਿਆ ਜਦਕਿ ਆਈ. ਪੀ. ਐੱਲ. ਵਿਚ 14.25 ਕਰੋੜ ਰੁਪਏ ਦੀ ਕੀਮਤ ਹਾਸਲ ਕਰਨ ਵਾਲਾ ਆਲਰਾਊਂਡਰ ਗਲੇਨ ਮੈਕਸਵੈੱਲ 5 ਗੇਂਦਾਂ ਵਿਚ 1 ਦੌੜ ਬਣਾ ਕੇ ਆਊਟ ਹੋ ਗਿਆ। ਮਿਸ਼ੇਲ ਮਾਰਸ਼ ਨੇ 33 ਗੇਂਦਾਂ ਵਿਚ ਸਭ ਤੋਂ ਵੱਧ 45 ਦੌੜਾਂ ਤੇ ਐਸ਼ਟਨ ਐਗਰ ਨੇ 13 ਗੇਂਦਾਂ ਵਿਚ 23 ਦੌੜਾਂ ਬਣਾਈਆਂ। ਆਖਰੀ ਬੱਲੇਬਾਜ਼ ਐਡਮ ਜਾਂਪਾ ਨੇ ਅਜੇਤੂ 13 ਦੌੜਾਂ ਬਣਾਈਆਂ ਨਹੀਂ ਤਾਂ ਆਸਟਰੇਲੀਆ ਦੀਆਂ 8 ਵਿਕਟਾਂ ਤਾਂ 99 ਦੌੜਾਂ ’ਤੇ ਹੀ ਡਿੱਗ ਗਈਆਂ ਸਨ। ਨਿਊਜ਼ੀਲੈਂਡ ਵਲੋਂ ਸੋਢੀ ਨੇ 4 ਓਵਰਾਂ ਵਿਚ 28 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਆਸਟਰੇਲੀਆ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਸਾਊਥੀ ਨੇ ਕੰਜੂਸੀ ਨਾਲ ਗੇਂਦਬਾਜ਼ੀ ਕੀਤੀ ਤੇ 3 ਓਵਰਾਂ ਵਿਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਆਈ. ਪੀ. ਐੱਲ. ਵਿਚ 15 ਕਰੋੜ ਦੀ ਅਵਿਸ਼ਵਾਸਯੋਗ ਕੀਮਤ ਹਾਸਲ ਕਰਨ ਵਾਲੇ 6 ਫੁੱਟ 8 ਇੰਚ ਲੰਬੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੂੰ 3 ਓਵਰਾਂ ਵਿਚ 32 ਦੌੜਾਂ ’ਤੇ 1 ਵਿਕਟ ਮਿਲੀ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News