ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ

Sunday, Jan 16, 2022 - 07:24 PM (IST)

ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ

ਹੋਬਾਰਟ- ਆਸਟਰੇਲੀਆ ਨੇ 5ਵੇਂ ਟੈਸਟ ਮੈਚ ਨੂੰ 2 ਦਿਨ ਰਹਿੰਦੇ ਹੋਏ ਐਤਵਾਰ ਨੂੰ ਇੱਥੇ 146 ਦੌੜਾਂ ਨਾਲ ਜਿੱਤ ਕੇ ਏਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਨੂੰ 4-0 ਨਾਲ ਵੱਡੇ ਅੰਤਰ ਨਾਲ ਪਛਾੜ ਦਿੱਤਾ। ਇੰਗਲੈਂਡ ਨੂੰ ਚੌਥੀ ਪਾਰੀ ਵਿਚ ਜਿੱਤ ਦੇ ਲਈ 271 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪਹਿਲੇ ਵਿਕਟ ਦੇ ਲਈ ਜੈਕ ਕ੍ਰਾਲੇ (36) ਤੇ ਰੋਰੀ ਬਨਰਸ (26) ਦੇ ਵਿਚਾਲੇ 68 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਟੀਮ ਦਿਨ ਦੇ ਆਖਰੀ ਸੈਸ਼ਨ ਵਿਚ 124 ਦੌੜਾਂ 'ਤੇ ਢੇਰ ਹੋ ਗਈ। ਇੰਗਲੈਂਡ ਨੇ 56 ਦੌੜਾਂ ਦੇ ਅੰਦਰ ਸਾਰੀਆਂ 10 ਵਿਕਟਾਂ ਗੁਆ ਦਿੱਤੀਆਂ। ਤੇਜ਼ ਗੇਂਦਬਾਜ਼ ਸਕਾਟ ਬੋਲੈਂਡ (18 ਦੌੜਾਂ 'ਤੇ ਤਿੰਨ ਵਿਕਟਾਂ) ਤੇ ਕੈਮਰਨ ਗ੍ਰੀਨ (21 ਦੌੜਾਂ 'ਤੇ ਤਿੰਨ ਵਿਕਟਾਂ) ਆਪਣੀ ਪਹਿਲੀ ਏਸ਼ੇਜ਼ ਸੀਰੀਜ਼ ਵਿਚ ਪ੍ਰਭਾਵ ਛੱਡਣ ਵਿਚ ਕਾਮਯਾਬ ਰਹੇ। 

ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਖਿਤਾਬ ਬਚਾਉਣ ਓਮਾਨ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ

PunjabKesari

ਇੰਗਲੈਂਡ ਦੀ ਪਹਿਲੀ ਪਾਰੀ ਵੀ ਸਿਰਫ 188 ਦੌੜਾਂ 'ਤੇ ਢੇਰ ਹੋ ਗਈ ਸੀ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 303 ਦੌੜਾਂ ਬਣਾਈਆਂ ਸਨ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਵੀ 42 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਤੀਜੇ ਦਿਨ ਕੁਲ 17 ਵਿਕਟਾਂ ਡਿੱਗੀਆਂ। ਆਸਟਰੇਲੀਆ ਦੇ ਲਈ ਪਹਿਲੀ ਪਾਰੀ ਵਿਚ 101 ਦੌੜਾਂ ਬਣਾਉਣ ਵਾਲੇ ਟ੍ਰੇਵਿਸ ਹੈੱਡ 'ਮੈਨ ਆਫ ਦਿ ਮੈਚ' ਰਹੇ। ਉਹ ਸੀਰੀਜ਼ ਦੇ ਸਰਵਸ੍ਰੇਸ਼ਠ ਖਿਡਾਰੀ (357 ਦੌੜਾਂ) ਵੀ ਚੁਣੇ ਗਏ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 37 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਇੰਗਲੈਂਡ ਨੇ ਆਸਟਰੇਲੀਆ ਦੀ ਦੂਜੀ ਪਾਰੀ ਨੂੰ 155 ਦੌੜਾਂ 'ਤੇ ਢੇਰ ਕਰ ਦਿੱਤਾ। ਇੰਗਲੈਂਡ ਦੀ ਟੀਮ ਸ਼ੁਰੂਆਤੀ ਤਿੰਨ ਮੈਚ ਹਾਰ ਕੇ ਪਹਿਲਾਂ ਹੀ ਸੀਰੀਜ਼ ਗੁਆ ਚੁੱਕੀ ਸੀ। ਸਿਡਨੀ ਵਿਚ ਖੇਡਿਆ ਗਿਆ ਚੌਥਾ ਮੈਚ ਡਰਾਅ ਰਿਹਾ ਸੀ।

PunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News