ਕੰਗਾਰੂ ਟੀਮ ਨੂੰ ਲੱਗਾ ਵੱਡਾ ਝਟਕਾ, 34 ਸਾਲ ਦੇ ਇਤਿਹਾਸ 'ਚ ਸਭ ਤੋਂ ਖਰਾਬ ਰੈਂਕਿੰਗ

06/18/2018 1:42:56 PM

ਨਵੀਂ ਦਿੱਲੀ : ਬਾਲ ਟੈਂਪਰਿੰਗ 'ਚ ਦੋਸ਼ੀ ਪਾਏ ਗਏ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਉਪ ਕਪਤਾਨ ਡੇਵਿਡ ਵਾਰਨਰ ਅਤੇ ਕਪਤਾਨ ਸਟੀਵ ਸਮਿਥ ਦੀ ਗੈਰਹਾਜ਼ਰੀ 'ਚ ਟੀਮ ਦਾ ਹਾਲ ਦਾ ਹਾਲ ਦਿਨੋਂ-ਦਿਨ ਬਦਤਰ ਹੁੰਦਾ ਜਾ ਰਿਹਾ ਹੈ। ਵਨਡੇ ਇੰਟਰਨੈਸ਼ਨਲ ਦੀ ਤਾਜ਼ਾ ਰੈਂਕਿੰਗ 'ਚ ਆਸਟਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਚੋਟੀ 'ਤੇ ਰਹਿਣ ਵਾਲੀ ਆਸਟਰੇਲੀਆ ਟੀਮ 5ਵੇਂ ਸਥਾਨ ਤੋਂ ਖਿਸਕ ਕੇ 6ਵੇਂ ਸਥਾਨ 'ਤੇ ਆ ਗਈ ਹੈ।
Image result for australia vs england
ਇੰਗਲੈਂਡ ਤੋਂ ਮਿਲੀ ਹਾਰ ਦਾ ਹੋਇਆ ਨੁਕਸਾਨ
ਇੰਗਲੈਂਡ ਤੋਂ ਲਗਾਤਾਰ ਹਾਰ ਮਿਲਣ ਦੇ ਬਾਅਦ ਆਸਟਰੇਲੀਆਈ ਕ੍ਰਿਕਟ ਟੀਮ ਦੇ ਅੰਕ ਕਾਫੀ ਘੱਟ ਗਏ ਹਨ। ਮੌਜੂਦਾ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇੰਗਲੈਂਡ ਨੇ ਆਸਟਰੇਲੀਆ ਨੂੰ ਤਿਨ ਵਿਕਟ ਨਾ ਮਾਤ ਦਿੱਤੀ। ਇੰਗਲੈਂਡ ਖਿਲਾਫ ਦੂਜੇ ਮੈਚ 'ਚ 343 ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ 38 ਦੌੜਾਂ ਰਹਿੰਦੇ ਆਲ-ਆਊਟ ਹੋ ਗਈ। ਇਹ ਸੀਰੀਜ਼ ਜਿੱਤਣ ਲਈ ਆਸਟਰੇਲੀਆ ਨੂੰ ਆਪਣੇ ਅਗਲੇ ਤਿਨਾਂ ਮੈਚਾਂ 'ਚ ਜਿੱਤ ਹਾਸਲ ਕਰਨੀ ਹੋਵੇਗੀ।

Image result for pakistan won
ਪਾਕਿਸਤਾਨ ਟੀਮ ਨੂੰ ਮਿਲਿਆ ਫਾਇਦਾ
ਦੱਸ ਦਈਏ ਕਿ ਸਟੀਵ ਸਮਿਥ 'ਤੇ ਬੈਨ ਲੱਗਣ ਦੇ ਬਾਅਦ ਟਿਮ ਪੇਨ ਨੂੰ ਆਸਟਰੇਲੀਆ ਦੀ ਕਪਤਾਨੀ ਦਿੱਤੀ ਗਈ ਸੀ। ਮੌਜੂਦਾ ਵਨਡੇ ਰੈਂਕਿੰਗ 'ਚ ਸਭ ਤੋਂ ਜ਼ਿਆਦਾ ਫਾਇਦਾ ਪਾਕਿਸਤਾਨ ਨੂੰ ਮਿਲਿਆ। ਆਸਟਰੇਲੀਆ ਅਤੇ ਪਾਕਿਸਤਾਨ ਦੋਵਾਂ ਦੀ 102 ਰੇਟਿੰਗਸ ਹੈ, ਪਰ ਪੁਆਈਂਟ ਦੇ ਮਾਮਲੇ 'ਚ ਪਾਕਿਸਤਾਨ ਆਸਟਰੇਲੀਆ ਨੂੰ ਪਛਾੜ ਕੇ ਅੱਗੇ ਨਿਕਲ ਗਈ ਹੈ। ਇੰਗਲੈਂਡ 124 ਰੇਟਿੰਗਸ ਦੇ ਨਾਲ ਇਸ ਸੂਚੀ 'ਚ ਚੋਟੀ ਦੇ ਬਣੀ ਹੋਈ ਹੈ। ਉਥੇ ਹੀ ਭਾਰਤੀ ਟੀਮ ਦੂਜੇ ਅਤੇ ਦੱਖਣੀ ਅਫਰੀਕਾ ਤੀਜੇ ਸਥਾਨ 'ਤੇ ਕਾਬਿਜ਼ ਹੈ। ਇਸ ਸੂਚੀ 'ਚ ਸੱਤਵੇਂ 'ਤੇ ਬੰਗਲਾਦੇਸ਼ ਹੈ ਜੋ ਕਿ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਤੋਂ ਅੱਗੇ ਹੈ।


Related News