ਜਦੋਂ 10 ਦੌੜਾਂ 'ਤੇ ਆਲਆਊਟ ਹੋਈ ਆਸਟਰੇਲੀਆ ਦੀ ਇਹ ਟੀਮ

Wednesday, Feb 06, 2019 - 11:56 AM (IST)

ਜਦੋਂ 10 ਦੌੜਾਂ 'ਤੇ ਆਲਆਊਟ ਹੋਈ ਆਸਟਰੇਲੀਆ ਦੀ ਇਹ ਟੀਮ

ਸਿਡਨੀ : ਆਸਟਰੇਲੀਆ ਵਿਚ ਰਾਸ਼ਟਰੀ ਘਰੇਲੂ ਕ੍ਰਿਕਟ ਚੈਂਪੀਅਨਸ਼ਿਪ ਦੌਰਾਨ ਮਹਿਲਾ ਟੀਮ ਸਿਰਫ 10 ਦੌੜਾਂ 'ਤੇ ਆਊਟ ਹੋ ਗਈ, ਜਿਸ ਵਿਚ ਜ਼ਿਆਦਾਤਰ ਦੌੜਾਂ ਫਾਲਤੂ (ਐਕਸਟਰਾ) ਸੀ। ਸਾਊਥ ਆਸਟਰੇਲੀਆ ਦੀ ਪੂਰੀ ਟੀਮ ਐਲਿਸ ਸਪ੍ਰਿੰਗਸ ਵਿਚ ਚਲ ਰਹੀ ਚੈਂਪੀਅਨਸ਼ਿਪ ਦੌਰਾਨ ਨਿਊ ਸਾਊਥਵੇਲਸ ਖਿਲਾਫ 10 ਦੌੜਾਂ ਹੀ ਬਣਾ ਸਕੀ। ਇਸ ਵਿਚ 6 ਦੌੜਾਂ ਐਕਸਟਰਾ ਸੀ। ਸਲਾਮੀ ਬੱਲੇਬਾਜ਼ ਮੇਂਸੇਲ ਨੇ 4 ਦੌੜਾਂ ਬਣਾਈਆਂ ਜਦਕਿ 10 ਬੱਲੇਬਾਜ਼ ਖਾਤਾ ਵੀ ਨਾ ਖੋਲ ਸਕੇ। ਰੋਕਸੇਨੇ ਵਾਨ ਵੀਨ ਨੇ 2 ਓਵਰਾਂ ਵਿਚ 1 ਦੌੜ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਨਾਓਮੀ ਨੇ 2 ਗੇਂਦਾਂ ਵਿਚ 2 ਵਿਕਟਾਂ ਲਈਆਂ। ਇਹ ਪਾਰੀ ਸਿਰਫ 62 ਗੇਂਦਾਂ ਤੱਕ ਚੱਲੀ। ਨਿਊ ਸਾਊਥਵੇਲਸ ਨੇ 15 ਗੇਂਦਾਂ ਵਿਚ ਇਹ ਟੀਚਾ ਹਾਸਲ ਕਰ ਕੇ ਮੈਚ ਆਪਣੇ ਨਾਂ ਕਰ ਲਿਆ।


Related News