ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟ ਸਕਦੈ ਆਸਟਰੇਲੀਆ

Tuesday, Dec 05, 2023 - 10:23 AM (IST)

ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟ ਸਕਦੈ ਆਸਟਰੇਲੀਆ

ਗੋਲਡ ਕੋਸਟ, (ਭਾਸ਼ਾ)– ਆਸਟਰੇਲੀਆ 2026 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟ ਸਕਦਾ ਹੈ ਤੇ ਉਸ ਦੇ ਖੇਡ ਅਧਿਕਾਰੀਆਂ ਨੇ ਕੌਮਾਂਤਰੀ ਸੰਘ ਨੂੰ ਹੋਰ ਦੇਸ਼ਾਂ ਦੀ ਦਾਅਵੇਦਾਰੀ ’ਤੇ ਵਿਚਾਰ ਕਰਨ ਲਈ ਕਹਿ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਕ੍ਰੇਗ ਫਿਲਿਪਸ ਨੇ ਗੋਲਡ ਕੋਸਟ ਦੀ ਮੇਜ਼ਬਾਨੀ ਤੋਂ ਹਟਣ ਤੋਂ ਬਾਅਦ ਸੋਮਵਾਰ ਨੂੰ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ : ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਇਸ ਤੋਂ ਪਹਿਲਾਂ ਜੁਲਾਈ ਵਿਚ ਵਿਕਟੋਰੀਆ ਪ੍ਰਾਂਤ ਮੇਜ਼ਾਬਨੀ ਤੋਂ ਹਟ ਗਿਆ ਸੀ। ਫਿਲਿਪਸ ਨੇ ਕਿਹਾ ਕਿ ਆਸਟਰੇਲੀਆ ਅਜੇ ਮੇਜ਼ਬਾਨੀ ਤੋਂ ਪੂਰੀ ਤਰ੍ਹਾਂ ਨਾਲ ਨਹੀਂ ਹਟਿਆ ਹੈ ਪਰ ਰਾਸ਼ਟਰਮੰਡਲ ਖੇਡ ਸੰਘ (ਸੀ. ਜੀ. ਐੱਫ.) ਨੂੰ ਹੋਰ ਬਦਲਾਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਫਿਲਿਪਸ ਨੇ ਕਿਹਾ,‘‘ਅਸੀਂ (ਸੀ. ਜੀ. ਐੱਫ. ਨੂੰ) ਸੰਕੇਤ ਦਿੱਤਾ ਹੈ ਤੇ ਅਜਿਹਾ ਕਰਨ ਵਿਚ ਉਸ ਨੂੰ ਸਾਡਾ ਪੂਰਾ ਸਮਰਥਨ ਮਿਲੇਗਾ।’’

ਇਹ ਵੀ ਪੜ੍ਹੋ : ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ

ਉਸ ਨੇ ਕਿਹਾ,‘‘ਖੇਡਾਂ ਦੀ ਮੇਜ਼ਬਾਨੀ ਕਰਨਾ ਸਾਡੀ ਪਹਿਲ ਹੈ ਤੇ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੇਕਰ ਉਨ੍ਹਾਂ ਕੋਲ ਬਿਹਤਰ ਬਦਲ ਹੈ ਤਾਂ ਫਿਰ ਉਨ੍ਹਾਂ ਨੂੰ ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।’’ਗੋਲਡ ਕੋਸਟ ਦੇ ਮੇਅਰ ਟਾਮ ਟੇਟ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸਰਕਾਰ ਤੋਂ ਸਮਰਥਨ ਨਹੀਂ ਮਿਲ ਰਿਹਾ ਹੈ ਤੇ ਇਸ ਲਈ ਉਹ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਨਹੀਂ ਕਰ ਸਕਦੇ। ਗੋਲਡ ਕੋਸਟ ਨੇ ਇਸ ਤੋਂ ਪਹਿਲਾਂ 2018 ਵਿਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਉਸ ਤੋਂ ਇਲਾਵਾ ਪਰਥ ਨੇ ਵੀ 2026 ਦੀ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਵਿਚ ਦਿਲਸਚਸਪੀ ਦਿਖਾਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News