ਆਸਟਰੇਲੀਆ ਪ੍ਰਬਲ ਦਾਅਵੇਦਾਰ ਪਰ ਭਾਰਤ ਵੀ ਘੱਟ ਨਹੀਂ : ਮਿਤਾਲੀ
Thursday, Feb 20, 2020 - 08:55 PM (IST)
ਸਿਡਨੀ— ਭਾਰਤ ਦੀ ਵਨ ਡੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਮੰਨਣਾ ਹੈ ਕਿ ਆਸਟਰੇਲੀਆਈ ਟੀਮ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਖਿਤਾਬ ਦੀ ਪ੍ਰਬਲ ਦਾਅਵੇਦਾਰ ਹੈ ਪਰ ਭਾਰਤ ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ। ਮਿਤਾਲੀ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਨੂੰ ਲੈ ਕੇ ਕਿਹਾ ਕਿ ਦੋਵੇਂ ਟੀਮਾਂ ਦੇ ਵਿਚ ਮੁਕਾਬਲਾ ਬਹੁਤ ਸਖਤ ਹੋਵੇਗਾ ਤੇ ਮੈਚ ਦੇ ਦੌਰਾਨ ਜ਼ਿਆਦਾ ਦੌੜਾਂ ਦੀ ਉਮੀਦ ਹੈ। ਭਾਰਤ ਤੇ ਆਸਟਰੇਲੀਆ ਦੋਵੇਂ ਹੀ ਟੀਮਾਂ ਦੇ ਕੋਲ ਸ਼ਾਨਦਾਰ ਖਿਡਾਰੀ ਹਨ, ਦੋਵਾਂ ਦੇ ਬੱਲੇਬਾਜ਼ ਬਹੁਤ ਮਜ਼ਬੂਤ ਹਨ। ਆਸਟਰੇਲੀਆ ਦਾ ਟੀ-20 ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ ਤੇ ਜਿਸ ਨੂੰ ਦੇਖਦੇ ਹੋਏ ਉਸਦੀ ਜਿੱਤ ਦੀ ਸੰਭਾਵਨਾ ਜ਼ਿਆਦਾ ਹੈ ਪਰ ਕ੍ਰਿਕਟ 'ਚ ਕੁਝ ਵੀ ਸੰਭਵ ਹੈ।
ਭਾਰਤੀ ਵਨ ਡੇ ਕਪਤਾਨ ਨੇ ਕਿਹਾ ਕਿ ਭਾਰਤ ਨੇ ਵੀ ਹਾਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਸਟਰੇਲੀਆ ਦੇ ਵਿਰੁੱਧ ਤ੍ਰਿਕੋਣੀ ਸੀਰੀਜ਼ 'ਚ ਭਾਰਤ ਨੇ 170 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ। ਆਸਟਰੇਲੀਆ ਖਿਤਾਬ ਦੀ ਪ੍ਰਬਲ ਦਾਅਵੇਦਾਰ ਹੈ ਪਰ ਅਸੀਂ ਹੋਰ ਟੀਮਾਂ ਨੂੰ ਘੱਟ ਨਹੀਂ ਸਮਝ ਸਕਦੇ। ਸ਼੍ਰੀਲੰਕਾ, ਪਾਕਿਸਤਾਨ ਤੇ ਬੰਗਲਾਦੇਸ਼ ਵਰਗੀਆਂ ਟੀਮਾਂ ਵੀ ਸਖਤ ਚੁਣੌਤੀ ਪੇਸ਼ ਕਰ ਸਕਦੀਆਂ ਹਨ।